ਬ੍ਰਾਜ਼ੀਲ ਟੀਮ ਦੇ ਡਾਕਟਰ ਦਾ ਬਿਆਨ, ਹੋਟਲ ਦੇ ਗੱਦੇ ਬਣੇ ਮਾਰਸੇਲੋ ਦੀ ਪਿੱਠ ਦਾ ਦਰਦ

Thursday, Jun 28, 2018 - 09:57 PM (IST)

ਬ੍ਰਾਜ਼ੀਲ ਟੀਮ ਦੇ ਡਾਕਟਰ ਦਾ ਬਿਆਨ, ਹੋਟਲ ਦੇ ਗੱਦੇ ਬਣੇ ਮਾਰਸੇਲੋ ਦੀ ਪਿੱਠ ਦਾ ਦਰਦ

ਮਾਸਕੋ— ਬ੍ਰਾਜ਼ੀਲ ਦੇ ਡਿਫੈਂਡਰ ਮਾਰਸੇਲੋ ਨੂੰ ਪਿੱਠ ਦੇ ਦਰਦ ਕਾਰਨ ਸਰਬੀਆ ਖਿਲਾਫ ਮੁਕਾਬਲੇ ਦੇ ਸ਼ੁਰੂ ਹੋਣ ਦੇ 10 ਮਿੰਟ ਬਾਅਦ ਹੀ ਬਾਹਰ ਬੁਲਾ ਲਿਆ ਅਤੇ ਉਸ ਦੇ ਜ਼ਖਮੀ ਹੋਣ ਦੇ ਕਯਾਸ ਲਗਾਏ ਜਾ ਰਹੇ ਸਨ ਪਰ ਟੀਮ ਦੇ ਡਾਕਟਰ ਦਾ ਕਹਿਣਾ ਹੈ ਕਿ ਬਿਸਤਰ ਦੇ ਗੱਦੇ ਦੇ ਕਾਰਨ ਵੀ ਇਸ ਤਰ੍ਹਾਂ ਹੋ ਸਕਦਾ ਹੈ।
ਪੰਜ ਵਾਰ ਦੀ ਵਿਸ਼ਵ ਅਜੇਤੂ ਬ੍ਰਾਜ਼ੀਲ ਨੇ ਆਖਰੀ ਲੀਗ ਮੁਕਾਬਲੇ 'ਚ ਸਰਬੀਆ 'ਤੇ 2-0 ਨਾਲ ਜਿੱਤ ਦਰਜ਼ ਕਰ ਆਖਰੀ 16 'ਚ ਪ੍ਰਵੇਸ਼ ਕੀਤਾ ਜਿੱਥੇ ਉਸ ਦਾ ਸਾਹਮਣਾ ਸੋਮਵਾਰ ਨੂੰ ਮੈਕਸੀਕੋ ਨਾਲ ਹੋਵੇਗਾ। ਬ੍ਰਾਜ਼ੀਲ ਟੀਮ ਦੇ ਡਾਕਟਰ ਲਾਸਮਾਰ ਨੇ ਮੈਚ ਤੋਂ ਬਾਅਦ ਪੱਤਰਕਾਰਾਂ ਨੂੰ ਕਿਹਾ ਕਿ ਉਹ ਉਮੀਦ ਕਰ ਰਹੇ ਹਨ ਕਿ ਉਹ ਮੈਕਸੀਕੋ ਖਿਲਾਫ ਮੈਚ ਲਈ ਫਿੱਟ ਹੋਣਗੇ। ਉਸ ਨੇ ਕਿਹਾ ਕਿ ਹੁਣ ਕੁਝ ਵੀ ਕਹਿਣਾ ਜਲਦਬਾਜ਼ੀ ਹੋਵੇਗੀ। ਮਾਸ-ਪੇਸ਼ੀਆਂ 'ਚ ਇਹ ਖਿਚਾਅ ਹੋਟਲ ਦੇ ਗੱਦੇ ਨਾਲ ਸੰਬੰਧਿਤ ਵੀ ਹੋ ਸਕਦਾ ਹੈ। ਸਾਨੂੰ ਅਗਲੇ ਕੁਝ ਦਿਨਾਂ ਦਾ ਇੰਤਜਾਰ ਕਰਨਾ ਹੋਵੇਗਾ। ਰੀਅਲ ਮੈਡ੍ਰਿਡ ਦਾ ਇਹ ਸਟਾਰ ਹੈਨਸਟ੍ਰਿਗ ਸੱਟ ਦੇ ਕਾਰਨ ਫਰਵਰੀ 'ਚ ਕਲੱਬ ਦੇ ਟੀਮ ਮੈਚ ਨਹੀਂ ਖੇਡ ਸਕਦਾ ਸੀ ਪਰ ਉਹ ਹਾਲ ਦੇ ਸਾਲਾਂ 'ਚ ਸੱਟਾਂ ਤੋਂ ਮੁਕਤ ਹੀ ਰਿਹਾ ਹੈ।
ਖੇਡ ਸਕਦੇ ਹਨ ਅਗਲਾ ਮੈਚ

PunjabKesari
ਡਾਕਟਰ ਲਾਸਮਾਰ ਨੇ ਕਿਹਾ ਕਿ ਹੁਣ ਕੋਈ ਗੰਭੀਰ ਸੱਟ ਨਹੀਂ ਦਿਖ ਰਹੀ ਹੈ ਅਤੇ ਉਹ ਅਗਲੇ ਮੈਚ ਦੀ ਤਿਆਰੀ ਲਈ ਮਾਰਸੇਲੋ ਨੂੰ ਦਰਦ ਘੱਟ ਕਰਨ ਦਾ ਉਪਚਾਰ ਕਰਨਗੇ। ਉਸ ਨੇ ਕਿਹਾ ਕਿ ਮਾਰਸੇਲੋ ਨੂੰ ਦਰਦ ਘੱਟ ਕਰਨ ਦੀ ਦਵਾਈ ਦਿੱਤੀ ਗਈ ਹੈ ਅਤੇ ਇਸ ਦਾ ਅਸਰ ਵੀ ਹੋ ਰਿਹਾ ਹੈ ਅਤੇ ਉਹ ਖੇਡ ਸਕਦਾ ਹੈ। ਲਾਸਮਾਰ ਨੇ ਕਿਹਾ ਕਿ ਸਭ ਤੋਂ ਅਹਿੰਮ ਗੱਲ ਇਹ ਹੈ ਕਿ ਕੋਈ ਸੱਟ ਨਹੀਂ ਹੈ। ਇਹ ਸਿਰਫ ਮਾਸਪੇਸ਼ੀਆ 'ਚ ਖਿਚਾਅ ਹੈ। ਜਦੋਂ ਉਹ ਟ੍ਰੈਨਿੰਗ ਕਰਨ ਲਈ ਵਧੀਆ ਮਹਿਸੂਸ ਕਰਨਗੇ ਤਾਂ ਉਹ ਅਭਿਆਸ ਦੇ ਲਈ ਵਾਪਸ ਆਉਣਗੇ ਅਤੇ ਖੇਡਣ ਲਈ ਤਿਆਰ ਹੋਣਗੇ।


Related News