ਵਿਸ਼ਵ ਕੱਪ ''ਚ ਬ੍ਰਾਜ਼ੀਲ ਹੋਵੇਗੀ ਚੋਟੀ ਦੀ ਟੀਮ, 20 ਨਵੰਬਰ ਤੋਂ ਸ਼ੁਰੂ ਹੋਵੇਗਾ ਟੂਰਨਾਮੈਂਟ

10/06/2022 5:16:43 PM

ਜਿਊਰਿਖ: ਵੀਰਵਾਰ ਨੂੰ ਜਾਰੀ ਕੀਤੀ ਗਈ ਤਾਜ਼ਾ ਫੀਫਾ ਰੈਂਕਿੰਗ ਵਿਚ ਬ੍ਰਾਜ਼ੀਲ ਨੇ ਦੂਜੇ ਸਥਾਨ 'ਤੇ ਚਲ ਰਹੇ ਬੈਲਜੀਅਮ 'ਤੇ ਆਪਣੀ ਬੜ੍ਹਤ ਬਣਾ ਲਈ ਹੈ ਜਿਸ ਨਾਲ ਉਹ ਇਸ ਸਾਲ 20 ਨਵੰਬਰ ਨੂੰ ਕਤਰ ਵਿਚ ਸ਼ੁਰੂ ਹੋਣ ਵਾਲੇ ਫੁੱਟਬਾਲ ਵਿਸ਼ਵ ਕੱਪ 'ਚ ਚੋਟੀ ਦੀ ਰੈਂਕਿੰਗ ਦੀ ਟੀਮ ਦੇ ਤੌਰ 'ਤੇ ਮੈਦਾਨ 'ਤੇ ਉਤਰੇਗੀ। ਬ੍ਰਾਜ਼ੀਲ ਨੇ ਸਤੰਬਰ 'ਚ ਘਾਣਾ ਤੇ ਟਿਊਨੀਸ਼ੀਆ ਦੇ ਖਿਲਾਫ ਆਪਣੇ ਦੋ ਅਭਿਆਸ ਮੈਚ ਜਿੱਤੇ ਜਦਕਿ ਬੈਲਜੀਅਮ ਨੂੰ ਨੇਸ਼ਨ ਲੀਗ ਦੇ ਦੋ ਮੈਚਾਂ ਵਿਚੋਂ ਇਕ ਵਿਚ ਨੀਦਰਲੈਂਡ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ 

ਅਰਜਨਟੀਨਾ ਤੀਜੇ ਅਤੇ 2018 ਵਿਸ਼ਵ ਕੱਪ ਚੈਂਪੀਅਨ ਫਰਾਂਸ ਚੌਥੇ ਸਥਾਨ 'ਤੇ ਹੈ। ਮੇਜ਼ਬਾਨ ਕਤਰ 50ਵੀਂ ਰੈਂਕਿੰਗ ਵਾਲੀ ਟੀਮ ਹੈ, ਜੋ ਸਾਊਦੀ ਅਰਬ (51ਵੇਂ ਨੰਬਰ 'ਤੇ) ਤੋਂ ਸਿਰਫ਼ ਇੱਕ ਸਥਾਨ ਅੱਗੇ ਹੈ। ਘਾਨਾ ਦੀ ਟੀਮ ਵਿਸ਼ਵ ਕੱਪ ਵਿੱਚ 61ਵੇਂ ਸਥਾਨ ਤੋਂ ਹੇਠਲੇ ਸਥਾਨ ਦੀ ਟੀਮ ਹੋਵੇਗੀ। ਵਿਸ਼ਵ ਕੱਪ 'ਚ ਗਰੁੱਪ ਬੀ ਰੈਂਕਿੰਗ ਦੇ ਲਿਹਾਜ਼ ਨਾਲ ਕਾਫੀ ਮਜ਼ਬੂਤ ਹੈ ਜਿਸ 'ਚ ਸਾਰੀਆਂ ਚਾਰ ਟੀਮਾਂ ਚੋਟੀ ਦੀਆਂ 20 ਵਿੱਚ ਸ਼ਾਮਲ ਹਨ। ਇਸ 'ਚ ਇੰਗਲੈਂਡ (ਪੰਜਵੀਂ), ਅਮਰੀਕਾ (16ਵੀਂ), ਵੇਲਜ਼ (19ਵੀਂ) ਅਤੇ ਇਰਾਨ (20ਵੀਂ) ਦੀਆਂ ਟੀਮਾਂ ਮੌਜੂਦ ਹਨ।

ਇਟਾਲੀਅਨ ਟੀਮ ਇਕ ਸਥਾਨ ਦੇ ਫਾਇਦੇ ਨਾਲ ਰੈਂਕਿੰਗ 'ਚ 6ਵੇਂ ਨੰਬਰ ਇਕ 'ਤੇ ਹੈ। ਪਰ ਉਹ ਵਿਸ਼ਵ ਕੱਪ ਲਈ ਕੁਆਲੀਫਾਈ ਨਾ ਕਰਨ ਵਾਲੀ ਸਭ ਤੋਂ ਉੱਚੀ ਰੈਂਕਿੰਗ ਵਾਲੀ ਟੀਮ ਹੈ। ਇਸ ਤਰ੍ਹਾਂ ਉਹ ਲਗਾਤਾਰ ਦੋ ਪੜਾਵਾਂ ਵਿੱਚ ਵਿਸ਼ਵ ਕੱਪ ਲਈ ਕੁਆਲੀਫਾਈ ਨਹੀਂ ਕਰ ਸਕੀ। ਸਪੇਨ ਇੱਕ ਸਥਾਨ ਹੇਠਾਂ ਡਿੱਗ ਕੇ ਸੱਤਵੇਂ ਸਥਾਨ 'ਤੇ ਹੈ ਜਦੋਂ ਕਿ ਦੂਜੀਆਂ ਚੋਟੀ ਦੀਆਂ 10 ਟੀਮਾਂ ਨੀਦਰਲੈਂਡ, ਪੁਰਤਗਾਲ ਅਤੇ ਡੈਨਮਾਰਕ ਦੀਆਂ ਰੈਂਕਿੰਗ ਵਿੱਚ ਕੋਈ ਬਦਲਾਅ ਨਹੀਂ ਹਨ। ਜਦਕਿ 2014 ਦੀ ਚੈਂਪੀਅਨ ਜਰਮਨੀ 11ਵੇਂ ਸਥਾਨ 'ਤੇ ਹੈ। ਰੂਸ 2022 ਬਿਨਾਂ ਕਿਸੇ ਮਾਨਤਾ ਪ੍ਰਾਪਤ ਮੈਚ ਨਾ ਖੇਡਣ ਦੇ ਬਾਵਜੂਦ ਦੋ ਸਥਾਨਾਂ ਦੇ ਫਾਇਦੇ ਨਾਲ 33ਵੇਂ ਸਥਾਨ 'ਤੇ ਪੁੱਜ ਗਿਆਈ ਹੈ। । ਯੂਕਰੇਨ 'ਤੇ ਹਮਲੇ ਕਾਰਨ ਰੂਸ ਦੀ ਟੀਮ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ।

 


Tarsem Singh

Content Editor

Related News