ਕੋਰੋਨਾ ਸੰਕਟ ਦੇ ਦੌਰਾਨ ਬ੍ਰਾਜ਼ੀਲ ਫੁੱਟਬਾਲ ਸੀਰੀ ਏ ਸ਼ੁਰੂ
Saturday, Aug 08, 2020 - 09:18 PM (IST)
ਸਾਓ ਪਾਓਲੋ- ਬ੍ਰਾਜ਼ੀਲ ਦੇ ਮੁੱਖ ਰਾਸ਼ਟਰੀ ਫੁੱਟਬਾਲ ਚੈਂਪੀਅਨਸ਼ਿਪ ਤਿੰਨ ਮਹੀਨੇ ਦੇ ਮੁਲਤਵੀ ਤੋਂ ਬਾਅਦ ਸ਼ਨੀਵਾਰ ਨੂੰ ਸ਼ੁਰੂ ਹੋ ਗਈ ਜਦਕਿ ਇਸ ਦੱਖਣੀ ਅਮਰੀਕੀ ਦੇਸ਼ 'ਚ ਕੋਰੋਨਾ ਵਾਇਰਸ ਮਹਾਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ ਇਕ ਲੱਖ ਪਹੁੰਚਣ ਦੇ ਕਰੀਬ ਹੈ। ਪਹਿਲੇ ਦਿਨ ਚੈਂਪੀਅਨਸ਼ਿਪ 'ਚ ਤਿੰਨ ਮੈਚ ਖੇਡੇ ਜਾਣਗੇ। ਬ੍ਰਾਜ਼ੀਲ 'ਚ ਪਿਛਲੇ 2 ਮਹੀਨੇ ਤੋਂ ਰੋਜ਼ ਇਕ ਹਜ਼ਾਰ ਤੋਂ ਜ਼ਿਆਦਾ ਲੋਕ ਕੋਰੋਨਾ ਮਹਾਮਾਰੀ ਦੇ ਸ਼ਿਕਾਰ ਹੋ ਰਹੇ ਹਨ ਤੇ ਕਰੀਬ ਤਿੰਨ ਕਰੋੜ ਲੋਕ ਪੀੜਤ ਹਨ। ਇਸ ਦੇ ਬਾਵਜੂਦ ਦੇਸ਼ ਦੇ ਫੁੱਟਬਾਲ ਮਹਾਸੰਘ ਨੇ ਰਾਸ਼ਟਰੀ ਚੈਂਪੀਅਨਸ਼ਿਪ ਸ਼ੁਰੂ ਕਰਨ ਦਾ ਫੈਸਲਾ ਲਿਆ ਜਦਕਿ ਅਰਜਨਟੀਨਾ 'ਚ ਹੁਣ ਤੱਕ ਫੁੱਟਬਾਲ ਸ਼ੁਰੂ ਨਹੀਂ ਹੋ ਸਕਿਆ ਹੈ ਜਿੱਥੇ 4200 ਲੋਕ ਕੋਰੋਨਾ ਮਹਾਮਾਰੀ ਦੇ ਕਾਰਨ ਜਾਨ ਗੁਆ ਚੁੱਕੇ ਹਨ।