ਕੋਪਾ ਅਮਰੀਕਾ : ਪੇਰੂ ਨੂੰ 5-0 ਨਾਲ ਹਰਾ ਕੇ ਬ੍ਰਾਜ਼ੀਲ ਕੁਆਰਟਰ ਫਾਈਨਲ ''ਚ

06/23/2019 6:22:12 PM

ਸਾਓ ਪਾਓਲੋ— ਪੇਰੂ ਦੇ ਗੋਲਕੀਪਰ ਪੇਡ੍ਰੋ ਗਾਲੇਸੇ ਦੀ ਵੱਡੀ ਗਲਤੀ ਦਾ ਫਾਇਦਾ ਚੁੱਕਦੇ ਹੋਏ ਬ੍ਰਾਜ਼ੀਲ ਨੇ ਇੱਥੇ ਕੋਪਾ ਅਮਰੀਕਾ ਕੱਪ ਦੇ ਗਰੁੱਪ-ਏ ਦੇ ਮੁਕਾਬਲੇ ਵਿਚ 5-0 ਨਾਲ ਜਿੱਤ ਦਰਜ ਕਰਕੇ ਕੁਆਰਟਰ ਫਾਈਨਲ ਲਈ ਕੁਆਲੀਫਾਈ ਕਰ ਲਿਆ ਹੈ। ਇਸ ਜਿੱਤ ਦੇ ਨਾਲ ਹੀ ਬ੍ਰਾਜ਼ੀਲ ਗਰੁੱਪ-ਏ ਵਿਚ ਚੋਟੀ 'ਤੇ ਰਿਹਾ ਜਦਕਿ ਇਸ ਹਾਰ ਨਾਲ ਪੇਰੂ ਤੀਜੇ ਸਥਾਨ 'ਤੇ ਖਿਸਕ ਗਿਆ ਤੇ ਕੁਆਰਟਰ ਫਾਈਨਲ ਵਿਚ ਪਹੁੰਚਣ ਲਈ ਉਸ ਨੂੰ ਗਰੁੱਪ-ਬੀ ਤੇ ਗਰੁੱਪ-ਸੀ ਦੇ ਨਤੀਜਿਆਂ 'ਤੇ ਨਿਰਭਰ ਕਰਨਾ ਪਵੇਗਾ।PunjabKesari ਬ੍ਰਾਜ਼ੀਲ ਲਈ ਕਾਸਮਿਰੋ.  ਰੋਬਿ.ਰਟੋ ਫਿਰਮਿਨੋ, ਐਵਰਟਨ, ਦਾਨੀ ਐਲਵੇਸ ਤੇ ਵਿਲੀਅਨ ਨੇ ਗੋਲ ਕੀਤੇ। ਗਰੁਪ ਦੇ ਦੂਜੇ ਮੁਕਾਬਲੇ ਵਿਚ ਵੈਨੇਜੂਏਲਾ ਨੇ ਬੋਲੀਵੀਆ ਨੂੰ 3-1 ਨਾਲ ਹਰਾ ਕੇ ਦੂਜੇ ਸਥਾਨ 'ਤੇ ਰਹਿੰਦਿਆਂ ਕੁਆਰਟਰ ਫਾਈਨਲ ਲਈ ਕੁਆਲੀਫਾਈ ਕੀਤਾ।


Related News