IPL-11 : ਬਰਾਵੋ ਤੇ ਸ਼ਰਦੂਲ ਨੇ ਬਣਾਇਆ ਇਹ ਖਾਸ ਰਿਕਾਰਡ

04/25/2018 11:33:19 PM

ਜਲੰਧਰ—ਆਈ.ਪੀ.ਐੱਲ. 'ਚ ਅਜਿਹੇ ਬਹੁਤ ਘੱਟ ਮੌਕੇ ਹੁੰਦੇ ਹਨ ਜਦੋਂ ਇਕ ਪਾਰੀ 'ਚ 2 ਮੇਡਨ ਓਵਰ ਸੁੱਟੇ ਜਾਣ 'ਤੋਂ ਦੋਵਾਂ ਨੂੰ ਵਿਕਟ ਮਿਲ ਜਾਵੇ। ਪਰ ਅਜਿਹਾ ਕਾਰਨਾਮਾ ਕਰ ਦਿਖਾਇਆ ਹੈ ਚੇਨਈ ਸੁਪਰ ਕਿੰਗਸ ਦੇ ਗੇਂਦਬਾਜ਼ ਸ਼ਰਦੂਲ ਠਾਕੁਰ ਅਤੇ ਡੀ.ਜੇ. ਬਰਾਵੋ। ਬੈਂਗਲੁਰੂ ਖਿਲਾਫ ਚਿੰਨਾਸਵਾਮੀ ਸਟੇਡੀਅਮ 'ਚ ਖੇਡੇ ਗਏ ਮੈਚ ਦੌਰਾਨ ਚੇਨਈ ਦੇ ਇਨ੍ਹਾਂ ਗੇਂਦਬਾਜ਼ਾਂ ਨੇ ਇਹ ਰਿਕਾਰਡ ਬਣਾਏ। ਸਭ ਤੋਂ ਪਹਿਲਾਂ ਪਾਰੀ ਦਾ 5ਵਾਂ ਅਤੇ ਆਪਣਾ ਤੀਜਾ ਓਵਰ ਮੇਡਨ ਸੁੱਟਿਆ। ਇਸ ਓਵਰ ਦੀ ਦੂਜੀ ਗੇਂਦ 'ਤੇ ਉਨ੍ਹਾਂ ਨੇ ਕੋਹਲੀ ਨੂੰ ਜਡੇਜਾ ਦੇ ਹੱਥੋਂ ਕੈਚ ਕਰ ਵਿਕਟ ਆਪਣੇ ਨਾਮ ਕਰ ਲਈ। ਇਸ ਤੋਂ ਬਾਅਦ ਡਿਵੀਲਿਅਰਸ ਆਏ ਜੋ ਸ਼ਰਦੂਲ ਦੀ ਅਗਲੀਆਂ ਚਾਰਾਂ ਗੇਂਦਾਂ 'ਤੇ ਦੌੜ ਨਹੀਂ ਬਣਾ ਸਕੇ।
ਚੇਨਈ ਟੀਮ ਦੇ ਬਰਾਵੋ ਨੇ 14ਵੇਂ ਓਵਰ 'ਚ ਇਹ ਕਾਰਨਾਮਾ ਕਰ ਦਿਖਾਇਆ। ਪਹਿਲੀ ਹੀ ਵਿਕਟ 'ਤੇ ਉਨ੍ਹਾਂ ਨੇ ਖਤਰਨਾਕ ਸਾਬਤ ਹੋ ਰਹੇ ਕਵਿੰਟਨ ਡੀ ਕਾਕ ਦਾ ਵਿਕਟ ਲਿਆ। ਇਸ ਤੋਂ ਬਾਅਦ ਕ੍ਰੀਜ 'ਤੇ ਆਏ ਕੋਰੀ ਐਂਡਰਸਨ ਡੀ.ਜੇ. ਦੀ ਅਗਲੀਆਂ ਪੰਜ ਗੇਂਦਾਂ 'ਤੇ ਇਕ ਵੀ ਦੌੜ ਨਹੀਂ ਬਣਾ ਸਕੇ।
ਆਈ.ਪੀ.ਐੱਲ. ਇਤਿਹਾਸ ਦਾ ਇਹ ਹੈ 5ਵਾਂ ਮੌਕਾ
ਆਈ.ਪੀ.ਐੱਲ. ਦੇ ਇਤਿਹਾਸ 'ਚ ਇਹ 5ਵਾਂ ਮੌਕਾ ਸੀ ਜਦੋਂ ਕਿਸੇ ਟੀਮ ਨੇ 2 ਓਵਰ ਮੇਡਨ ਸੁੱਟੇ ਹੋਣ ਅਤੇ ਦੋਵਾਂ ਓਵਰਾਂ 'ਚ ਵਿਕਟਾਂ ਵੀ ਲਈਆਂ ਹੋਣ। ਸਭ ਤੋਂ ਪਹਿਲਾਂ ਇਸ ਰਿਕਾਰਡ ਦੀ ਸ਼ੁਰੂਆਤ 2010 'ਚ ਦਿੱਲੀ ਨੇ ਕੀਤੀ ਸੀ। ਦਿੱਲੀ ਟੀਮ ਦੇ ਗੇਂਦਬਾਜ਼ ਡੇਲ ਸਟੇਨ ਅਤੇ ਜੈਕਸ ਕੈਲਿਸ ਨੇ ਆਪਣੇ-ਆਪਣੇ ਓਵਰ ਮੇਡਨ ਸੁੱਟੇ ਅਤੇ ਇਕ-ਇਕ ਵਿਕਟ ਵੀ ਲਈ। ਇਸ ਤੋਂ ਬਾਅਦ 2011 'ਚ ਪੁਣੇ ਵਾਰੀਅਰਸ ਦੇ ਰਾਹੁਲ ਸ਼ਰਮਾ ਅਤੇ ਏ ਥਾਮਸ, 2013 'ਚ ਰਾਜਸਥਾਨ ਰਾਇਲਸ ਦੇ ਜੇਮਸ ਫਾਕਨਰ ਅਤੇ ਐੱਸ.ਤ੍ਰਿਵੇਦੀ, 2016 'ਚ ਕੋਲਕਾਤਾ ਟੀਮ ਦੇ ਜੇਮਸ ਹੈਸਟਿੰਗ ਅਤੇ ਬਰਾਡ ਹਾਗ ਨੇ ਇਹ ਕਾਰਨਾਮਾ ਕੀਤਾ ਸੀ।


Related News