CSK vs SRH, IPL 2024 : ਚੇਨਈ ਦਾ ਪਲੜਾ ਭਾਰੀ, ਪਿੱਚ ਰਿਪੋਰਟ, ਮੌਸਮ ਤੇ ਸੰਭਾਵਿਤ ਪਲੇਇੰਗ 11 ਵੀ ਦੇਖੋ

Sunday, Apr 28, 2024 - 01:58 PM (IST)

ਸਪੋਰਟਸ ਡੈਸਕ: ਆਈਪੀਐੱਲ 2024 ਦਾ 46ਵਾਂ ਮੈਚ ਸੁਪਰ ਸੰਡੇ ਨੂੰ ਚੇਨਈ ਸੁਪਰ ਕਿੰਗਜ਼ ਅਤੇ ਸਨਰਾਈਜ਼ਰਸ ਹੈਦਰਾਬਾਦ ਵਿਚਾਲੇ ਐੱਮਏ ਚਿਦੰਬਰਮ ਸਟੇਡੀਅਮ, ਚੇਨਈ 'ਚ ਸ਼ਾਮ 7.30 ਵਜੇ ਤੋਂ ਖੇਡਿਆ ਜਾਵੇਗਾ। ਮੌਜੂਦਾ ਚੈਂਪੀਅਨ ਸੀਐੱਸਕੇ ਜਿਸ ਨੂੰ ਲਗਾਤਾਰ ਹਾਰਾਂ ਦਾ ਸਾਹਮਣਾ ਕਰਨਾ ਪਿਆ ਹੈ, ਦਮਦਾਰ ਸਨਰਾਈਜ਼ਰਜ਼ ਹੈਦਰਾਬਾਦ ਖ਼ਿਲਾਫ਼ ਜਿੱਤ ਦੇ ਤਰੀਕਿਆਂ ਨਾਲ ਵਾਪਸੀ ਕਰਨ ਲਈ ਬੇਤਾਬ ਹੋਵੇਗਾ। ਜਦਕਿ ਹੈਦਰਾਬਾਦ ਨੇ ਐੱਮਏ ਚਿਦੰਬਰਮ ਸਟੇਡੀਅਮ 'ਚ ਪਿਛਲੇ ਚਾਰ ਮੈਚਾਂ 'ਚ ਇਕ ਵਾਰ ਵੀ ਸੀਐੱਸਕੇ ਨੂੰ ਨਹੀਂ ਹਰਾਇਆ ਹੈ।
ਸੀਐੱਸਕੇ ਅੱਠ ਮੈਚਾਂ ਵਿੱਚ ਚਾਰ ਜਿੱਤਾਂ ਅਤੇ ਬਰਾਬਰ ਹਾਰਾਂ ਨਾਲ ਤਾਲਿਕਾ ਵਿੱਚ ਪੰਜਵੇਂ ਸਥਾਨ ’ਤੇ ਹੈ। ਦਿੱਲੀ ਕੈਪੀਟਲਸ ਅਤੇ ਗੁਜਰਾਤ ਟਾਈਟਨਸ ਦੇ ਵੀ ਅੱਠ ਅੰਕ ਹਨ। ਇਸ ਲਈ ਸੀਐੱਸਕੇ ਆਪਣੀ ਲੈਅ ਵਿੱਚ ਵਾਪਸ ਆਉਣ ਲਈ ਬੇਤਾਬ ਹੋਵੇਗਾ ਕਿਉਂਕਿ ਹੁਣ ਪਲੇਆਫ ਦੀ ਦੌੜ ਤੇਜ਼ ਹੋ ਜਾਵੇਗੀ।
ਹੈੱਡ ਟੂ ਹੈੱਡ
ਕੁੱਲ ਮੈਚ - 20
ਚੇਨਈ - 14 ਜਿੱਤਾਂ
ਹੈਦਰਾਬਾਦ - 6 ਜਿੱਤਾਂ
ਪਿੱਚ ਰਿਪੋਰਟ
ਐੱਮਏ ਚਿਦੰਬਰਮ ਦੀ ਪਿੱਚ ਗੇਂਦਬਾਜ਼ਾਂ ਦਾ ਪੱਖ ਪੂਰਦੀ ਹੈ, ਜਿਸ ਕਾਰਨ ਬੱਲੇਬਾਜ਼ਾਂ ਲਈ ਦੌੜਾਂ ਬਣਾਉਣੀਆਂ ਮੁਸ਼ਕਲ ਹੋ ਜਾਂਦੀਆਂ ਹਨ। ਹਾਲਾਂਕਿ ਤ੍ਰੇਲ ਕਾਰਨ ਦੂਜੇ ਨੰਬਰ 'ਤੇ ਬੱਲੇਬਾਜ਼ੀ ਕਰਨ ਵਾਲੀ ਟੀਮ ਨੂੰ ਫਾਇਦਾ ਹੋਣ ਦੀ ਸੰਭਾਵਨਾ ਹੈ।
ਮੌਸਮ
ਚੇਨਈ ਵਿੱਚ ਇਨ੍ਹੀਂ ਦਿਨੀਂ ਬਹੁਤ ਗਰਮੀ ਪੈ ਰਹੀ ਹੈ। ਸ਼ਾਮ ਨੂੰ ਤਾਪਮਾਨ 31 ਡਿਗਰੀ ਦੇ ਕਰੀਬ ਰਹੇਗਾ। ਨਮੀ ਲਗਭਗ 80% ਰਹੇਗੀ, ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ।
ਸੰਭਾਵਿਤ ਪਲੇਇੰਗ 11
ਚੇਨਈ ਸੁਪਰ ਕਿੰਗਜ਼:
ਰਿਤੁਰਾਜ ਗਾਇਕਵਾੜ, ਅਜਿੰਕਿਆ ਰਹਾਣੇ, ਡੇਰਿਲ ਮਿਸ਼ੇਲ, ਸ਼ਿਵਮ ਦੁਬੇ, ਰਵਿੰਦਰ ਜਡੇਜਾ, ਮੋਈਨ ਅਲੀ, ਐੱਮਐੱਸ ਧੋਨੀ, ਦੀਪਕ ਚਾਹਰ, ਤੁਸ਼ਾਰ ਦੇਸ਼ਪਾਂਡੇ, ਮੁਸਤਫਿਜ਼ੁਰ ਰਹਿਮਾਨ, ਮਤਿਸ਼ਾ ਪਥੀਰਾਨਾ।
ਸਨਰਾਈਜ਼ਰਜ਼ ਹੈਦਰਾਬਾਦ: ਅਭਿਸ਼ੇਕ ਸ਼ਰਮਾ, ਟ੍ਰੈਵਿਸ ਹੈੱਡ, ਏਡਨ ਮਾਰਕਰਮ, ਨਿਤੀਸ਼ ਰੈੱਡੀ, ਹੇਨਰਿਕ ਕਲਾਸੇਨ, ਅਬਦੁਲ ਸਮਦ, ਸ਼ਾਹਬਾਜ਼ ਅਹਿਮਦ, ਪੈਟ ਕਮਿੰਸ, ਭੁਵਨੇਸ਼ਵਰ ਕੁਮਾਰ, ਮਯੰਕ ਮਾਰਕੰਡੇ, ਜੈਦੇਵ ਉਨਾਦਕਟ।


Aarti dhillon

Content Editor

Related News