ਬ੍ਰਾਵੋ ਨੇ ਸੰਨਿਆਸ ਤੋਂ ਕੀਤੀ ਵਾਪਸੀ, ਵਿੰਡੀਜ਼ ਦੀ ਟੀ-20 ਟੀਮ ''ਚ ਮਿਲੀ ਜਗ੍ਹਾ

1/13/2020 6:40:38 PM

ਬਾਰਬਾਡੋਸ : ਸਟਾਰ ਆਲਰਾਊਂਡਰ ਡਵੇਨ ਬ੍ਰਾਵੋ ਇਸ ਸਾਲ ਹੋਣ ਵਾਲੇ ਆਈ. ਸੀ. ਸੀ. ਵਰਲਡ ਕੱਪ ਦੇ ਮੱਦੇਨਜ਼ਰ ਆਪਣੇ ਸੰਨਿਆਸ ਨੂੰ ਛੱਡ ਵੈਸਟਇੰਡੀਜ਼ ਟੀ-20 ਟੀਮ ਵਿਚ ਵਾਪਸੀ ਕਰ ਰਹੇ ਹਨ ਅਤੇ ਆਇਰਲੈਂਡ ਖਿਲਾਫ ਸੀਰੀਜ਼ ਵਿਚ ਖੇਡਣ ਉਤਰਨਗੇ, ਜੋ ਸਾਲ 2016 ਤੋਂ ਬਾਅਦ ਉਸ ਦਾ ਪਹਿਲਾ ਕੌਮਾਂਤਰੀ ਮੁਕਾਬਲਾ ਹੋਵੇਗਾ। 36 ਸਾਲਾ ਬ੍ਰਾਵੋ ਨੇ ਦਸੰਬਰ ਵਿਚ ਪੁਸ਼ਟੀ ਕੀਤੀ ਸੀ ਕਿ ਉਹ ਟੀ-20 ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਨੂੰ ਛੱਡ ਰਾਸ਼ਟਰੀ ਟੀਮ ਵੱਲੋਂ ਖੇਡਣਗੇ। ਉਸ ਦਾ ਟੀਚਾ ਆਸਟਰੇਲੀਆ ਵਿਚ ਹੋਣ ਵਾਲੇ ਟੀ-20 ਵਰਲਡ ਕੱਪ ਲਈ ਵਿੰਡੀਜ਼ ਟੀਮ ਵਿਚ ਜਗ੍ਹਾ ਬਣਾਉਣਾ ਹੈ। ਬ੍ਰਾਵੋ ਨੇ ਆਖਰੀ ਵਾਰ 2016 ਵਿਚ ਆਬੂਧਾਬੀ ਵਿਚ ਪਾਕਿਸਤਾਨ ਖਿਲਾਫ ਟੀ-20 ਮੈਚ ਖੇਡਿਆ ਸੀ, ਜਦਕਿ ਅਕਤੂਬਰ 2018 ਵਿਚ ਰਿਟਾਇਰਮੈਂਟ ਲਈ ਸੀ।

PunjabKesari

ਇਸ ਆਲਰਾਊਂਡਰ ਨੂੰ ਪਿਛਲੇ ਸਾਲ ਵਰਲਡ ਕੱਪ ਲਈ ਰਿਜ਼ਰਵ ਖਿਡਾਰੀਆਂ ਵਿਚ ਸ਼ਾਮਲ ਕੀਤਾ ਸੀ ਅਤੇ ਉਸ ਨੇ ਪਿਛਲੇ ਸਾਲ ਹੀ ਵਾਪਸੀ ਦਾ ਐਲਾਨ ਕਰ ਦਿੱਤਾ ਸੀ। ਹਾਲਾਂਕਿ ਉਸ ਨੇ ਸਾਫ ਕਿਹਾ ਹੈ ਕਿ ਉਹ ਸਿਰਫ ਟੀ-20 ਫਾਰਮੈੱਟ ਖੇਡਣਗੇ। ਬ੍ਰਾਵੋ ਨੇ ਟੀ-20 ਫਾਰਮੈੱਟ ਵਿਚ ਕੁਲ 450 ਮੈਚ ਖੇਡੇ ਹਨ ਜੋ ਕੀਰੋਨ ਪੋਲਾਰਡ ਤੋਂ ਬਾਅਦ ਸਭ ਤੋਂ ਵੱਧ ਅੰਕੜਾ ਹੈ। ਉਸ ਨੇ ਵਿੰਡੀਜ਼ ਲਈ 66 ਟੀ-20 ਖੇਡੇ ਹਨ ਜਿਸ ਵਿਚ 1142 ਦੌੜਾਂ ਅਤੇ 52 ਵਿਕਟਾਂ ਦਰਜ ਹਨ। ਕ੍ਰਿਕਟ ਵਿੰਡੀਜ਼ ਦੇ ਮੁੱਖ ਚੋਣਕਾਰ ਨੇ ਕਿਹਾ, ''ਬ੍ਰਾਵੋ ਨੂੰ ਸਾਡੀ ਡੈੱਥ ਗੇਂਦਬਾਜ਼ੀ ਮਜ਼ਬੂਤ ਕਰਨ ਲਈ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ। ਸਾਨੂੰ ਇਸ ਖੇਤਰ ਵਿਚ ਸੁਧਾਰ ਦੀ ਬਹੁਤ ਜ਼ਰੂਰਤ ਹੈ।''

PunjabKesari