ਆਇਰਲੈਂਡ ਦੇ 6 ਫੁੱਟ 7 ਇੰਚ ਲੰਬੇ ਤੇਜ਼ ਗੇਂਦਬਾਜ਼ ਬਾਇਡ ਰੈਂਕਿਨ ਨੇ ਬਣਾਇਆ ਵੱਡਾ ਰਿਕਾਰਡ
Wednesday, Jul 24, 2019 - 06:38 PM (IST)

ਸਪੋਰਸਟ ਡੈਸਕ— ਆਇਰਲੈਂਡ ਦੇ ਤੇਜ਼ ਗੇਂਦਬਾਜ਼ ਬਾਇਡ ਰੈਂਕਿਨ ਨੇ ਇੰਗਲੈਂਡ ਟੀਮ ਨੂੰ ਇਕਮਾਤਰ ਟੈਸਟ ਮੈਚ 'ਚ ਸਿਰਫ 85 ਦੌੜਾਂ 'ਚ ਮਹਤਵਪੂਰਨ ਭੂਮਿਕਾ ਨਿਭਾਉਣ ਤੋਂ ਇਲਾਵਾ ਇਕ ਵੱਡਾ ਰਿਕਾਰਡ ਵੀ ਆਪਣੇ ਨਾਂ ਕਰ ਲਿਆ ਹੈ। ਦਰਅਸਲ ਰੈਂਕਿਨ ਇਸ ਤੋਂ ਪਹਿਲਾਂ ਇੰਗਲੈਂਡ ਵਲੋਂ ਖੇਡੇ ਸਨ। ਹੁਣ ਉਹ ਅਜਿਹੇ ਖਿਡਾਰੀ ਬਣ ਚੁੱਕੇ ਹਨ ਜੋ ਕਿ ਆਪਣੀ ਡੈਬਿਊ ਟੀਮ ਵਲੋਂ ਖੇਡਣ ਤੋਂ ਬਾਅਦ ਉਨ੍ਹਾਂ ਦੇ ਖਿਲਾਫ ਹੀ ਟੈਸਟ ਖੇਡ ਰਹੇ ਹਨ। ਕ੍ਰਿਕਟ ਜਗਤ 'ਚ ਅਜਿਹਾ ਬਹੁਤ ਘੱਟ ਦੇਖਣ ਨੂੰ ਮਿਲਦਾ ਹੈ।
ਬਾਇਡ ਨੇ 2013-2014 ਦੀ ਏਸ਼ੇਜ 'ਚ ਇਕਮਾਤਰ ਟੈਸਟ ਮੈਚ ਖੇਡਿਆ ਸੀ ਜਿਸ ਨੂੰ ਆਸਟਰੇਲੀਆ ਨੇ 28 ਦੌੜਾਂ ਨਾਲ ਜਿੱਤ ਲਿਆ ਸੀ। ਰੈਂਕਿਨ ਦਾ ਇਸ ਮੈਚ 'ਚ ਪ੍ਰਦ੍ਰਸ਼ਨ ਔਸਤ ਰਿਹਾ ਸੀ। ਉਨ੍ਹਾਂ ਨੂੰ ਸਿਰਫ ਇਕ ਪਾਰੀ 'ਚ ਗੇਂਦਬਾਜੀ ਕਰਨ ਦਾ ਮੌਕਾ ਮਿਲਿਆ ਜਿਸ 'ਚ ਉਨ੍ਹਾਂ ਨੇ 12.3 ਓਵਰ ਸੁੱਟਦੇ ਹੋਏ 47 ਦੌੜਾਂ ਦੇ ਕੇ ਇਕ ਵਿਕਟ ਪ੍ਰਾਪਤ ਕੀਤੀ। ਬੈਟਿੰਗ ਕਰਦੇ ਹੋਏ ਪਹਿਲੀ ਪਾਰੀ 'ਚ ਉਹ 22 ਗੇਂਦ 'ਚ 13 ਤਾਂ ਦੂਜੀ ਪਾਰੀ 'ਚ 0 'ਤੇ ਹੀ ਆਊਟ ਹੋ ਗਏ ਸਨ। ਉਹ ਇੰਗਲੈਂਡ ਵੱਲੋਂ ਸੱਤ ਵਨ-ਡੇ ਤੇ 2 ਟੀ-20 ਵੀ ਖੇਡ ਚੁੱਕੇ ਹਨ।