ਮੁੱਕੇਬਾਜ਼ੀ : ਸਰਜੂਬਾਲਾ ਕੁਆਰਟਰ ਫਾਈਨਲ ''ਚ, ਮਨੋਜ ਤੇ ਸ਼ਿਵ ਹਾਰੇ

Monday, Aug 27, 2018 - 02:32 AM (IST)

ਮੁੱਕੇਬਾਜ਼ੀ : ਸਰਜੂਬਾਲਾ ਕੁਆਰਟਰ ਫਾਈਨਲ ''ਚ, ਮਨੋਜ ਤੇ ਸ਼ਿਵ ਹਾਰੇ

ਜਕਾਰਤਾ— ਏਸ਼ੀਆਈ ਖੇਡਾਂ ਵਿਚ ਪਹਿਲੀ ਵਾਰ ਹਿੱਸਾ ਲੈ ਰਹੀ ਸਰਜੂਬਾਲਾ ਦੇਵੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮੁੱਕੇਬਾਜ਼ੀ ਪ੍ਰਤੀਯੋਗਿਤਾ ਦੇ 51 ਕਿ. ਗ੍ਰਾ. ਫਲਾਈਟਵੇਟ ਵਰਗ ਦੇ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕਰ ਲਿਆ ਪਰ ਮਨੋਜ ਕੁਮਾਰ ਨੂੰ 69 ਕਿ. ਗ੍ਰਾ. ਵੈਲਟਰਵੇਟ ਵਰਗ ਤੇ ਸ਼ਿਵ ਥਾਪਾ ਨੂੰ 60 ਕਿ. ਗ੍ਰਾ. ਲਾਈਟਵੇਟ ਵਰਗ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ। ਮਨੋਜ ਨੂੰ ਰਾਊਂਡ-16 ਮੈਚ ਵਿਚ ਕ੍ਰਿਗਿਸਤਾਨ ਦੇ ਅਬਦੁਰਖਮਾਨ ਨੇ 5-0 ਨਾਲ ਹਰਾਇਆ। ਸ਼ਿਵ ਥਾਪਾ ਰਾਊਂਡ-16 ਵਿਚ ਚੀਨ ਦੇ ਜੁਨ ਸ਼ਾਨ ਤੋਂ ਹਾਰ ਕੇ ਬਾਹਰ ਹੋ ਗਿਆ।  
 


Related News