ਲਵਲੀਨਾ ਨੂੰ ਗ੍ਰਾਂ. ਪ੍ਰੀ. ਮੁੱਕੇਬਾਜ਼ੀ ’ਚ ਕਰਨਾ ਪਿਆ ਚਾਂਦੀ ਤਮਗੇ ਨਾਲ ਸਬਰ
Monday, Jun 17, 2024 - 11:05 AM (IST)
ਨਵੀਂ ਦਿੱਲੀ – ਟੋਕੀਓ ਓਲੰਪਿਕ ਦੀ ਕਾਂਸੀ ਤਮਗਾ ਜੇਤੂ ਮੁੱਕੇਬਾਜ਼ ਲਵਲੀਨਾ ਬੋਰਗੋਹੇਨ ਚੈੱਕ ਗਣਰਾਜ ਦੇ ਉਸਤੀ ਨਾਦ ਲਾਬੇਮ ਵਿਚ ਆਯੋਜਿਤ ਗ੍ਰਾਂ. ਪ੍ਰੀ. ਵਿਚ ਮਹਿਲਾਵਾਂ ਦੇ 75 ਕਿ. ਗ੍ਰਾ. ਵਿਚ ਚੀਨ ਦੀ ਲੀ ਕਿਆਨ ਹੱਥੋਂ ਹਾਰ ਗਈ ਤੇ ਉਸ ਨੂੰ ਚਾਂਦੀ ਤਮਗੇ ਨਾਲ ਸਬਰ ਕਰਨਾ ਪਿਆ।
ਇਹ ਖ਼ਬਰ ਵੀ ਪੜ੍ਹੋ- ਚਿਰਾਗ ਪਾਸਵਾਨ 'ਤੇ ਦਿਲ ਹਾਰੀ ਇਹ ਅਦਾਕਾਰਾ
ਪੈਰਿਸ ਓਲੰਪਿਕ ਲਈ ਕੁਆਲੀਫਾਈ ਕਰ ਚੁੱਕੀ ਲਵਲੀਨਾ ਨੂੰ ਦੇਰ ਰਾਤ ਮੌਜੂਦਾ ਏਸ਼ੀਆਈ ਖੇਡਾਂ ਦੀ ਚੈਂਪੀਅਨ ਵਿਰੁੱਧ ਆਪਣੇ ਆਖਰੀ ਮੁਕਾਬਲੇ ਵਿਚ 2-3 ਦੇ ਵੰਡੇ ਹੋਏ ਫੈਸਲੇ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ। ਵਿਸ਼ਵ ਚੈਂਪੀਅਨਸ਼ਿਪ ਵਿਚ ਤਿੰਨ ਸੋਨ ਤਮਗਿਆਂ ਦੇ ਨਾਲ ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਕਿਆਨ ਨੇ ਪਿਛਲੇ ਸਾਲ ਏਸ਼ੀਅਾਈ ਖੇਡਾਂ ਦੇ ਫਾਈਨਲ ਵਿਚ ਵੀ ਲਵਲੀਨਾ ਨੂੰ ਹਰਾ ਦਿੱਤਾ ਸੀ। ਲਵਲੀਨਾ ਨੇ ਕਿਹਾ ਕਿ ਉਸ ਨੂੰ ਇਸ ਪ੍ਰਤੀਯੋਗਿਤਾ ਵਿਚ ਹਿੱਸਾ ਲੈਣ ਨਾਲ ਪੈਰਿਸ ਓਲੰਪਿਕ ਵਿਚ ਮਦਦ ਮਿਲੇਗੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।