ਪਤਨੀ ਦੀ ਧਮਕੀ ਤੋਂ ਬਾਅਦ ਟੋਨੀ ਨੇ ਬਾਕਸਿੰਗ ਤੋਂ ਲਿਆ ਸੰਨਿਆਸ
Monday, Nov 12, 2018 - 03:43 PM (IST)

ਜਲੰਧਰ—ਬ੍ਰਿਟਿਸ਼ ਬਾਕਸਰ ਟੋਨੀ ਬੇਲੇਵ ਹੁਣ ਰਿੰਗ 'ਚ ਦੋਬਾਰਾ ਨਹੀਂ ਦਿਖਾਈ ਦੇਣਗੇ। ਪਿੱਛਲੇ ਦਿਨਾਂ ਕੂਜਰਵੇਟ ਬੈਲਟ ਲਈ ਹੋਈ ਫਾਈਟ ਤੋਂ ਬਾਅਦ ਟੋਨੀ ਨੇ ਹਮੇਸ਼ਾ ਲਈ ਆਪਣੇ ਦਸਤਾਨੇ ਟੰਗ ਦਿੱਤੇ। ਟੋਨੀ ਦੇ ਅਚਾਨਕ ਸੰਨਿਆਸ ਲੈਣ ਦੇ ਪਿੱਛੇ ਦੀ ਵਜ੍ਹਾ ਉਨ੍ਹਾਂ ਦੀ ਪਤਨੀ ਹੈ।
ਆਪਣੀਆਂ 34 ਪ੍ਰੋਫੈਸ਼ਨਲ ਫਾਈਟਸ 'ਚੋਂ 2 ਹਾਰਨ ਵਾਲੇ 35 ਸਾਲ ਦੇ ਟੋਨੀ ਦਾ ਬੀਤੇ ਦਿਨੀਂ ਮੈਨਚੈਸਟਰ ਯੁਨਾਈਟੇਡ 'ਚ ਚੈਂਪੀਅਨ ਆਲੇਕਜੈਂਡਰ ਉਸਦੇ ਨਾਲ ਫਾਈਟ ਹੋਣ ਵਾਲੀ ਸੀ।
ਪਰ ਇਸ ਤੋਂ ਪਹਿਲਾਂ ਹੀ ਉਨ੍ਹਾਂ ਦੀ ਪਤਨੀ ਰੇਚਲ ਨੇ ਉਨ੍ਹਾਂ ਨੂੰ ਧਮਕੀ ਦੇ ਦਿੱਤੀ ਕਿ ਜੇਕਰ ਉਹ ਸੰਨਿਆਸ ਨਹੀਂ ਲੈਣਗੇ ਤਾਂ ਉਹ ਤਲਾਕ ਲੈ ਲਵੇਗੀ।
ਪਤਨੀ ਦੀ ਜਿੱਦ ਦੇ ਅੱਗੇ ਝੁੱਕਦੇ ਹੋਏ ਟੋਨੀ ਨੇ ਆਖਿਰਕਾਰ ਸੰਨਿਆਸ ਲੈਣਾ ਹੀ ਬਿਹਤਰ ਸਮਝਿਆ। ਟੋਨੀ ਦੇ ਤਿੰਨ ਬੱਚੇ ਹਨ।