ਫਰਾਟਾ ਕਿੰਗ ਬੋਲਟ ਕਰਨਗੇ ਫੁੱਟਬਾਲ ਮੈਦਾਨ ''ਤੇ ਡੈਬਿਊ
Wednesday, Aug 08, 2018 - 01:14 PM (IST)

ਸਿਡਨੀ : 8 ਵਾਰ ਦੇ ਓਲੰਪਿਅਨ ਚੈਂਪੀਅਨ ਫਰਾਟਾ ਕਿੰਗ ਉਸੇਨ ਬੋਲਟ ਪੇਸ਼ੇਵਰ ਫੁੱਟਬਾਲਰ ਬਣਨ ਦਾ ਸੁਪਨਾ ਪੂਰਾ ਕਰਨ ਦੇ ਲਈ ਏ-ਲੀਗ ਦੇ ਸੈਂਟ੍ਰਲ ਕੋਸਟ ਮਰਾਈਨਰਸ ਦੇ ਨਾਲ ਅਣਮਿੱਥੇ ਸਮੇਂ ਤੱਕ ਅਭਿਆਸ ਕਰਨਗੇ। ਪਿਛਲੇ ਸਾਲ ਐਥਲੈਟਿਕਸ ਨੂੰ ਅਲਵਿਦਾ ਕਹਿਣ ਵਾਲੇ ਬੋਲਟ ਮੈਨਚੈਸਟਰ ਯੁਨਾਈਟਿਡ ਦੇ ਪ੍ਰਸ਼ੰਸਕ ਹਨ ਅਤੇ ਲੰਬੇ ਸਮੇਂ ਤੋਂ ਫੁੱਟਬਾਲ ਖੇਡਣਾ ਚਾਹੁੰਦੇ ਹਨ।
ਉਹ ਜਰਮਨੀ, ਨਾਰਵੇ ਅਤੇ ਦੱਖਣੀ ਅਫਰੀਕਾ ਦੀਆਂ ਟੀਮਾਂ ਦੇ ਲਈ ਖੇਡ ਚੁੱਕੇ ਹਨ। ਕਲੱਬ ਨੇ ਆਪਣੀ ਵੈਬਸਾਈਟ 'ਤੇ ਲਿਖਿਆ, '' ਕਲੱਬ ਅਤੇ ਉਸੇਨ ਬੋਲਟ ਵਿਚਾਲੇ ਕਰਾਰ ਪੇਸ਼ੇਵਰ ਫੁੱਟਬਾਲ ਖੇਡਣ ਦੇ ਕਰਾਰ ਦੀ ਗਾਰੰਟੀ ਨਹੀਂਂ ਦਿੰਦਾ। 8 ਵਾਰ ਦੇ ਓਲੰਪੀਅਨ ਚੈਂਪੀਅਨ ਨੂੰ ਹਾਲਾਂਕਿ ਇਸ ਦੇ ਜ਼ਰੀਏ ਪੇਸ਼ੇਵਰ ਫੁੱਟਬਾਲ ਖੇਡਣ ਦਾ ਸੁਪਨਾ ਪੂਰਾ ਕਰਨ ਦਾ ਮੌਕਾ ਮਿਲੇਗਾ। ਏ-ਲੀਗ ਸੀਜ਼ਨ ਅਕਤੂਬਰ ਤੋਂ ਸ਼ੁਰੂ ਹੋ ਰਿਹਾ ਹੈ।