ਨਿਊਜ਼ੀਲੈਂਡ ਪਰਤੇਗਾ ਬੋਲਟ, ਇੰਗਲੈਂਡ ਵਿਰੁੱਧ ਟੈਸਟ ਸੀਰੀਜ਼ ’ਚੋਂ ਰਹਿ ਸਕਦੈ ਬਾਹਰ
Thursday, May 06, 2021 - 08:29 PM (IST)
ਵੇਲਿੰਗਟਨ– ਨਿਊਜ਼ੀਲੈਂਡ ਅਤੇ ਮੁੰਬਈ ਇੰਡੀਅਨਜ਼ ਦੇ ਤੇਜ਼ ਗੇਂਦਬਾਜ਼ ਟ੍ਰੇਂਟ ਬੋਲਟ ਆਈ. ਪੀ. ਐੱਲ. ਰੱਦ ਹੋਣ ਤੋਂ ਬਾਅਦ ਇੰਗਲੈਂਡ ਸੀਰੀਜ਼ ਲਈ ਹੋਰਨਾਂ ਹਮਵਤਨ ਟੈਸਟ ਖਿਡਾਰੀਆਂ ਦੇ ਨਾਲ ਸਿੱਧੇ ਇੰਗਲੈਂਡ ਜਾਣ ਦੀ ਬਜਾਏ ਨਿਊਜ਼ੀਲੈਂਡ ਜਾਵੇਗਾ। ਅਜਿਹੇ ਵਿਚ ਉਹ ਇੰਗਲੈਂਡ ਵਿਰੁੱਧ ਦੋ ਮੈਚਾਂ ਦੀ ਟੈਸਟ ਸੀਰੀਜ਼ ਵਿਚੋਂ ਬਾਹਰ ਰਹਿ ਸਕਦਾ ਹੈ ਹਾਲਾਂਕਿ ਉਹ ਭਾਰਤ ਵਿਰੁੱਧ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਯੂ. ਟੀ. ਸੀ.) ਫਾਈਨਲ ਲਈ ਉਪਲੱਬਧ ਹੋਵੇਗਾ। ਬੋਲਟ ਆਈ. ਪੀ. ਐੱਲ. ਵਿਚ ਕੋਲਕਾਤਾ ਨਾਈਟ ਰਾਈਡਰਜ਼ ਦੇ ਨਾਲ ਰਹੇ ਨਿਊਜ਼ੀਲੈਂਡ ਦੇ ਟ੍ਰੇਨਰ ਕ੍ਰਿਸ ਡੋਨਾਲਡਸਨ ਦੇ ਨਾਲ ਇੰਗਲੈਂਡ ਵਿਚ ਟੈਸਟ ਟੀਮ ਦੇ ਨਾਲ ਜੁੜਨ ਤੋਂ ਪਹਿਲਾਂ ਨਿਊਜ਼ੀਲੈਂਡ ਪਰਤਣ ’ਤੇ ਦੋ ਹਫਤੇ ਦੇ ਜ਼ਰੂਰੀ ਇਕਾਂਤਵਾਸ ਵਿਚ ਰਹੇਗਾ ਅਤੇ ਬਾਅਦ ਵਿਚ ਇਕ ਹਫਤੇ ਤਕ ਆਪਣੇ-ਆਪਣੇ ਪਰਿਵਾਰਾਂ ਦੇ ਨਾਲ ਰਹਿਣਗੇ।
ਇਹ ਖ਼ਬਰ ਪੜ੍ਹੋ- ਪੰਜਾਬ ਦੇ ਹਰਪ੍ਰੀਤ ਦਾ ਮੀਆ ਖਲੀਫਾ ਨੂੰ ਕੀਤਾ ਟਵੀਟ ਵਾਇਰਲ, ਕਹੀ ਸੀ ਇਹ ਗੱਲ
ਬੋਲਟ ਤੇ ਡੋਨਾਲਡਸਨ ਨਿਊਜ਼ੀਲੈਂਡ ਦੇ ਹੋਰਨਾਂ ਖਿਡਾਰੀਆਂ, ਸਪੋਰਟਸ ਸਟਾਫ ਤੇ ਕੁਮੈਂਟਟੇਰਾਂ ਦੇ ਨਾਲ ਸ਼ੁੱਕਰਵਾਰ ਨੂੰ ਦਿੱਲੀ ਤੋਂ ਦੋ ਚਾਰਟਰਡ ਉਡਾਣਾਂ 'ਚੋਂ ਇਕ ਨਿਊਜ਼ੀਲੈਂਡ ਲਈ ਰਵਾਨਾ ਹੋਵੇਗਾ। ਉਹ ਸ਼ਨੀਵਾਰ ਨੂੰ ਆਕਲੈਂਡ ਪਹੁੰਚੇਗਾ ਅਤੇ ਤੁਰੰਤ ਇਕਾਂਤਵਾਸ ਵਿਚ ਚਲਾ ਜਾਵੇਗਾ। ਉਮੀਦ ਹੈ ਕਿ ਉਸਦੀ ਇਕਾਂਤਵਾਸ ਮਿਆਦ 22 ਮਈ ਤਕ ਪੂਰੀ ਹੋ ਜਾਵੇਗੀ। ਬੋਲਟ ਲਈ ਯੋਜਨਾ ਇਹ ਹੈ ਕਿ ਉਹ ਜੂਨ ਦੀ ਸ਼ੁਰੂਆਤ ਵਿਚ ਇੰਗਲੈਂਡ ਰਵਾਨਾ ਹੋਣ ਤੋਂ ਪਹਿਲਾਂ ਇਕ ਹਫਤੇ ਤਕ ਘਰ ਰਹੇਗਾ ਅਤੇ ਇਸ ਦੌਰਾਨ ਮਾਊਂਟ ਮਾਊਂਗਾਨੂਈ ਵਿਚ ਟ੍ਰੇਨਿੰਗ ਲਵੇਗਾ। ਉਧਰ ਕੇਨ ਵਿਲੀਅਮਸਨ, ਕਾਇਲ ਜੈਮੀਸਨ ਤੇ ਮਿਸ਼ੇਲ ਸੈਂਟਨਰ ਫਿਜੀਓ ਟਾਮੀ ਸਿਮਸੇਕ ਦੇ ਨਾਲ 11 ਮਈ ਨੂੰ ਸਿੱਧਾ ਇੰਗਲੈਂਡ ਜਾਣਗੇ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।