ਬੋਟਾਸ 70ਵੀਂ ਵਰ੍ਹੇਗੰਢ ਵਾਲੀ ਗ੍ਰਾਂ. ਪ੍ਰੀ. ਦੇ ਪਹਿਲੇ ਅਭਿਆਸ ਸੈਸ਼ਨ ''ਚ ਰਿਹਾ ਚੋਟੀ ''ਤੇ
Friday, Aug 07, 2020 - 11:26 PM (IST)

ਸਿਲਵਰਸਟੋਨ– ਵਾਲਟੇਰੀ ਬੋਟਾਸ ਸ਼ੁੱਕਰਵਾਰ ਨੂੰ ਸਿਲਵਰਸਟੋਨ ਵਿਚ 70ਵੀਂ ਵਰ੍ਹੇਗੰਢ ਗ੍ਰਾਂ. ਪ੍ਰੀ. ਲਈ ਪਹਿਲੇ ਅਭਿਆਸ ਸੈਸ਼ਨ ਵਿਚ ਸਭ ਤੋਂ ਘੱਟ ਸਮਾਂ ਕੱਢ ਕੇ ਚੋਟੀ ਦੇ ਸਥਾਨ 'ਤੇ ਰਿਹਾ। ਮਰਸਡੀਜ਼ ਟੀਮ ਦਾ ਉਸਦਾ ਸਾਥੀ ਡਰਾਈਵਰ ਲੂਈਸ ਹੈਮਿਲਟਨ ਦੂਜੇ ਸਥਾਨ 'ਤੇ ਰਿਹਾ। ਬੋਟਾਸ ਨੇ ਲੈਪ ਪੂਰਾ ਕਰਨ ਲਈ ਇਕ ਮਿੰਟ 26.166 ਸੈਕੰਡ ਦਾ ਸਮਾਂ ਲਿਆ ਜਿਹੜਾ ਮੌਜੂਦਾ ਚੈਂਪੀਅਨ ਹੈਮਿਲਟਨ ਤੋਂ 1.38 ਸੈਕੰਡ ਘੱਟ ਸੀ।
ਰੈੱਡ ਬੁੱਲ ਦਾ ਮੈਕਸ ਮੈਕਸ ਵੇਰਸਟਾਪੇਨ ਤੀਜੇ ਸਥਾਨ 'ਤੇ ਰਿਹਾ। ਕੋਵਿਡ-19 ਪਾਜ਼ੇਟਿਵ ਸਰਜੀਓ ਪੇਰੇਜ ਦੀ ਜਗ੍ਹਾ ਰੇਸਿੰਗ ਪੁਆਇੰਟ ਟੀਮ ਨਾਲ ਜੁੜਿਆ ਨਿਕੋ ਹੁਲਕੇਨਬਰਗ ਚੌਥੇ ਜਦਕਿ ਫੇਰਾਰੀ ਦਾ ਚਾਰਲਸ ਲੇਕਲਰ 5ਵੇਂ ਤੇ ਸੇਬੇਸਟੀਅਨ ਵੇਟਲ 7ਵੇਂ ਸਥਾਨ 'ਤੇ ਰਿਹਾ। ਫਾਰਮੂਲਾ ਵਨ ਚੈਂਪੀਅਨਸ਼ਿਪ ਸ਼ੁਰੂ ਹੋਣ ਤੋਂ ਬਾਅਦ ਤੋਂ ਇਹ ਰੇਸ ਦਾ 70ਵਾਂ ਸਾਲ ਹੈ। ਸਿਲਵਰਸਟੋਨ ਵਿਚ 1950 ਸੈਸ਼ਨ ਦੀ ਪਹਿਲੀ ਰੇਸ ਆਯੋਜਿਤ ਹੋਈ ਸੀ। ਕੋਰੋਨਾ ਵਾਇਰਸ ਮਹਾਮਾਰੀ ਦੇ ਕਾਰਣ ਫਿਰ ਤੋਂ ਤਿਆਰ ਕੀਤੇ ਗਏ ਕੈਲੰਡਰ ਮੁਤਾਬਕ ਇਹ ਬ੍ਰਿਟੇਨ ਦੀ ਦੂਜੀ ਰੇਸ ਹੈ।