ਬਾਤਸ਼ੂਆਈ ਦੇ ਦੋ ਗੋਲਾਂ ਨਾਲ ਬੋਰੂਸੀਆ ਡਾਰਟਮੰਡ ਜਿੱਤਿਆ

02/17/2018 4:11:27 AM

ਲੰਡਨ—ਮਿੱਕੀ ਬਾਤਸ਼ੂਆਈ ਦੇ ਦੋ ਗੋਲਾਂ ਦੀ ਮਦਦ ਨਾਲ ਬੋਰੂਸੀਆ ਡਾਰਟਮੰਡ ਨੇ ਵਾਪਸੀ ਕਰਦਿਆਂ ਯੂਰੋਪਾ ਫੁੱਟਬਾਲ ਲੀਗ ਦੇ ਆਖਰੀ-32 ਮੁਕਾਬਲੇ ਦੇ ਪਹਿਲੇ ਗੇੜ 'ਚ ਅਟਲਾਂਟਾ 'ਤੇ 3-2 ਨਾਲ ਜਿੱਤ ਦਰਜ ਕੀਤੀ। ਇਹ ਡਾਰਟਮੰਡ ਦੀ ਯੂਰਪੀਅਨ ਪ੍ਰਤੀਯੋਗਿਤਾ ਦੇ ਇਸ ਸੈਸ਼ਨ 'ਚ ਪਹਿਲੀ ਜਿੱਤ ਹੈ। ਉਥੇ ਹੀ ਆਰਸਨਲ ਨੇ ਓਸਟਰਸੁੰਡ ਨੂੰ 3-0 ਨਾਲ ਹਰਾਇਆ ਤੇ ਐਟਲੇਟਿਕੋ ਮੈਡ੍ਰਿਡ ਨੇ ਕੋਪੇਨਹੇਗਨ ਨੂੰ 4-1 ਨਾਲ ਹਰਾਇਆ। ਇਟਾਲੀਅਨ ਲੀਗ ਵਿਚ ਚੋਟੀ 'ਤੇ ਰਹਿਣ ਵਾਲੀ ਨਾਪੋਲੀ ਨੂੰ ਹਾਲਾਂਕਿ ਆਪਣੇ ਘਰੇਲੂ ਮੈਦਾਨ 'ਤੇ ਲੇਪਜਿਗ ਤੋਂ 1-3 ਨਾਲ ਹਾਰ ਮਿਲੀ।ਉਥੇ ਹੀ ਹੋਰਨਾਂ ਮੁਕਾਬਲਿਆਂ 'ਚ ਮੈਨੁਅਲ ਫਰਨਾਂਡੀਜ਼ ਦੀ ਹੈਟ੍ਰਿਕ ਨਾਲ ਲੋਕੋਮੋਟਿਵ ਮਾਸਕੋ ਨੇ ਓ. ਜੀ. ਸੀ. ਨਾਈਸ 'ਤੇ ਪੱਛੜਨ ਤੋਂ ਬਾਅਦ ਵਾਪਸੀ ਕਰਦਿਆਂ 3-2 ਨਾਲ ਜਿੱਤ ਦਰਜ ਕੀਤੀ।


Related News