ਪਿੰਡ ਪਰਤੇ ਨਟਰਾਜਨ ਦਾ ਹੋਇਆ ਸ਼ਾਨਦਾਰ ਸਵਾਗਤ, ਰੱਥ ’ਤੇ ਨਿਕਲੀ ਸਵਾਰੀ (ਵੀਡੀਓ)
Friday, Jan 22, 2021 - 01:09 PM (IST)
 
            
            ਸਪੋਰਟਸ ਡੈਸਕ : ਬਾਰਡਰ ਗਾਵਸਕਰ ਟਰਾਫੀ ਇਕ ਵਾਰ ਜਿੱਤਣ ਤੋਂ ਬਾਅਦ ਭਾਰਤੀ ਟੀਮ ਦੇ ਲਗਭਗ ਸਾਰੇ ਖਿਡਾਰੀ ਆਪਣੇ ਦੇਸ਼ ਵਾਪਸ ਪਰਤ ਆਏ ਹਨ। ਉਥੇ ਹੀ ਖਿਡਾਰੀਆਂ ਦਾ ਆਪਣੇ ਸੂਬੇ ਵਿਚ ਪਹੁੰਚਣ ’ਤੇ ਜ਼ੋਰਦਾਰ ਸਵਾਗਤ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ: ਟਰਾਫ਼ੀ ਜਿੱਤ ਕੇ ਵਤਨ ਪਰਤੇ ਖਿਡਾਰੀਆਂ ਨੂੰ ਸਰਕਾਰ ਨੇ ਦਿੱਤੀ ਇਕਾਂਤਵਾਸ ਤੋਂ ਛੋਟ
ਇਸੇ ਤਰ੍ਹਾਂ ਪਹਿਲਾਂ ਨੈਟ ਗੇਂਦਬਾਜ਼ ਦੇ ਰੂਪ ਵਿਚ ਚੁਣੇ ਗਏ ਪਰ ਬਾਅਦ ਵਿਚ ਇਕ ਦੌਰੇ ਦੌਰਾਨ ਤਿੰਨਾਂ ਅੰਤਰਰਾਸ਼ਟਰੀ ਰੂਪਾਂ ਵਿਚ ਡੈਬਿਊ ਕਰਣ ਵਾਲੇ ਪਹਿਲੇ ਕ੍ਰਿਕਟਰ ਬਣੇ ਤੇਜ਼ ਗੇਂਦਬਾਜ਼ ਟੀ ਨਟਰਾਜਨ ਦਾ ਆਪਣੇ ਪਿੰਡ ਸਲੇਮ ਪੁੱਜਣ ’ਤੇ ਸ਼ਾਨਦਾਰ ਸਵਾਗਤ ਹੋਇਆ। ਇਸ ਦੌਰਾਨ ਨਟਰਾਜਨ ਨੂੰ ਰੱਥ ’ਤੇ ਬਿਠਾਇਆ ਕੇ ਪਿੰਡ ਦਾ ਚੱਕਰ ਵੀ ਲਗਾਇਆ ਗਿਆ ਅਤੇ ਉਨ੍ਹਾਂ ਦੇ ਫੁੱਲਾਂ ਦੀ ਵਰਖਾ ਵੀ ਕੀਤੀ ਗਈ। ਇਸ ਮੌਕੇ ਉਨ੍ਹਾਂ ਨੂੰ ਵੇਖਣ ਅਤੇ ਮਿਲਣ ਲਈ ਵੱਡੀ ਗਿਣਤੀ ਵਿਚ ਲੋਕ ਪੁੱਜੇ।
ਇਹ ਵੀ ਪੜ੍ਹੋ: ਵਤਨ ਪਰਤਣ ’ਤੇ ਹਵਾਈਅੱਡੇ ਤੋਂ ਸਿੱਧਾ ਆਪਣੇ ਪਿਤਾ ਦੀ ਕਬਰ ’ਤੇ ਫੁੱਲ ਚੜ੍ਹਾਉਣ ਪਹੁੰਚਿਆ ਸਿਰਾਜ

ਦੱਸਣਯੋਗ ਹੇ ਕਿ ਕਈ ਖਿਡਾਰੀਆਂ ਦੇ ਜ਼ਖ਼ਮੀ ਹੋਣ ਦੇ ਬਾਵਜੂਦ ਭਾਰਤ ਨੇ ਮੰਗਲਵਾਰ ਨੂੰ ਬ੍ਰਿਸਬੇਨ ਵਿਚ ਚੌਥੇ ਅਤੇ ਆਖ਼ਰੀ ਟੈਸਟ ਮੈਚ ਵਿਚ ਆਸਟਰੇਲੀਆ ਨੂੰ 3 ਵਿਕਟਾਂ ਨਾਲ ਹਰਾ ਕੇ ਸੀਰੀਜ਼ 2-1 ਨਾਲ ਜਿੱਤੀ ਅਤੇ ਇਸ ਤਰ੍ਹਾਂ ਨਾਲ ਬਾਰਡਰ-ਗਾਵਸਕਰ ਟਰਾਫੀ ਆਪਣੇ ਕੋਲ ਬਰਕਰਾਰ ਰੱਖੀ।
ਇਹ ਵੀ ਪੜ੍ਹੋ: ਗੌਤਮ ਗੰਭੀਰ ਨੇ ਰਾਮ ਮੰਦਰ ਨਿਰਮਾਣ ਲਈ ਦਿੱਤਾ 1 ਕਰੋੜ ਰੁਪਏ ਦਾ ਦਾਨ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            