ਬੋਪੰਨਾ-ਕੂਲਹਾਫ ਦੀ ਜੋੜੀ ਨੇ ਦੋਹਾ ਓਪਨ ਦੇ ਸੈਮੀਫਾਈਨਲ 'ਚ ਬਣਾਈ ਜਗ੍ਹਾ

Thursday, Jan 09, 2020 - 12:37 PM (IST)

ਬੋਪੰਨਾ-ਕੂਲਹਾਫ ਦੀ ਜੋੜੀ ਨੇ ਦੋਹਾ ਓਪਨ ਦੇ ਸੈਮੀਫਾਈਨਲ 'ਚ ਬਣਾਈ ਜਗ੍ਹਾ

ਸਪੋਰਟਸ ਡੈਸਕ— ਭਾਰਤ ਦੇ ਰੋਹਨ ਬੋਪੰਨਾ ਅਤੇ ਨੀਦਰਲੈਂਡ ਦੇ ਉਨ੍ਹਾਂ ਦੇ ਜੋੜੀਦਾਰ ਵੇਸਲੀ ਕੂਲਹਾਫ ਨੇ ਬੁੱਧਵਾਰ ਨੂੰ ਸਿੱਧੇ ਸੈਟਾਂ 'ਚ ਜਿੱਤ ਦਰਜ ਕਰਕੇ ਦੋਹਾ ਓਪਨ ਟੈਨਿਸ ਟੂਰਨਾਮੈਂਟ ਦੇ ਸੈਮੀਫਾਈਨਲ 'ਚ ਦਾਖਲ ਕੀਤਾ। ਬੋਪੰਨਾ ਅਤੇ ਕੂਲਹਾਫ ਦੀ ਤੀਜੇ ਦਰਜੇ ਦੀ ਜੋੜੀ ਨੇ ਸਵੀਟਜ਼ਰਲੈਂਡ ਦੇ ਸਟੈਨ ਵਾਵਰਿੰਕਾ ਅਤੇ ਅਮਰੀਕਾ ਦੇ ਫਰਾਂਸਿਸ ਟਿਆਫੋ ਦੀ ਜੋੜੀ ਨੂੰ 6-3,6-4 ਨਾਲ ਹਰਾਇਆ।PunjabKesariਉਨ੍ਹਾਂ ਦਾ ਅਗਲਾ ਮੁਕਾਬਲਾ ਹੈਨਰੀ ਕੋਂਟੀਨੇਨ ਅਤੇ ਫਰੈਂਕੋ ਸਕੁਗੋਰ ਨਾਲ ਹੋਵੇਗਾ ਜਿਨ੍ਹਾਂ ਨੇ ਅਮਰੀਕਾ ਦੇ ਕੇਨ ਅਤੇ ਨੀਲ ਸਕੁਪਸਕੀ ਨੂੰ 6-7(2),6-4,13-11 ਨਾਲ ਹਰਾ ਦਿੱਤਾ। ਭਾਰਤ ਦੇ ਦਿਵਿਜ ਸ਼ਰਨ ਅਤੇ ਨਿਊਜ਼ੀਲੈਂਡ ਦੇ ਉਨ੍ਹਾਂ ਦੇ ਜੋੜੀਦਾਰ ਆਰਟੇਮ ਸਿਤਾਕ ਦੀ ਜੋੜੀ ਪਹਿਲੇ ਦੌਰ 'ਚ ਫ਼ਰਾਂਸ ਦੇ ਜੇਰੇਮੀ ਚਾਰਡੀ ਅਤੇ ਫੈਬਰਾਇਸ ਮਾਰਟਿਨ ਤੋਂ 6-7 (4), 2-6 ਨਾਲ ਹਾਰ ਗਈ।


Related News