ਸਟਾਕਹੋਮ ਓਪਨ ਦੇ ਪਹਿਲੇ ਦੌਰ 'ਚ ਹੀ ਹਾਰੇ ਬੋਪੰਨਾ-ਸ਼ਰਣ
Thursday, Oct 17, 2019 - 01:13 PM (IST)

ਸਪੋਰਸਟ ਡੈਸਕ— ਰੋਹਨ ਬੋਪੰਨਾ ਅਤੇ ਦਿਵਿਜ ਸ਼ਰਣ ਦੀ ਭਾਰਤੀ ਜੋੜੀ ਨੂੰ ਸਵੀਡਨ 'ਚ 6,35,750 ਯੂਰੋ ਦੀ ਪੁਰਸਕਾਰ ਰਾਸ਼ੀ ਵਾਲੇ ਸਟਾਕਹੋਮ ਓਪਨ ਏ. ਟੀ. ਪੀ. 250 ਟੈਨਿਸ ਟੂਰਨਾਮੈਂਟ ਦੇ ਪੁਰਸ਼ ਡਬਲਜ਼ ਦੇ ਪਹਿਲੇ ਹੀ ਦੌਰ 'ਚ ਹਾਰ ਦਾ ਮੂੰਹ ਦੇਖਣਾ ਪਿਆ।
ਬੋਪੰਨਾ ਅਤੇ ਦਿਵਿਜ ਨੂੰ ਬ੍ਰਿਟੇਨ ਦੇ ਡੋਮਿਨਿਕ ਇੰਗਲੋਤ ਅਤੇ ਅਮਰੀਕਾ ਦੇ ਆਸਟਿਨ ਕ੍ਰਾਈਜੈਕ ਦੀ ਜੋੜੀ ਨੇ 7-6 (5), 6-4 ਨਾਲ ਹਰਾਇਆ। ਭਾਰਤੀ ਡੇਵਿਸ ਕੱਪ ਖਿਡਾਰੀ ਬੋਪੰਨਾ ਅਤੇ ਸ਼ਰਣ ਨੇ ਮੈਚ 'ਚ 10 ਐੱਸ ਲਾਏ ਪਰ ਨਾਲ ਹੀ 6 ਡਬਲ ਫਾਲਟ ਵੀ ਕੀਤੇ। ਭਾਰਤੀ ਜੋੜੀ ਨੂੰ ਪਹਿਲੇ ਦੌਰ 'ਚ ਬਾਹਰ ਹੋ ਜਾਣ ਤੋਂ ਬਾਅਦ 3340 ਯੂਰੋ ਮਿਲੇ।