ਬੋਪੰਨਾ-ਸ਼ਾਪੋਵਾਲੋਵ ਯੂ. ਐੱਸ. ਓਪਨ ਦੂਜੇ ਦੌਰ ’ਚ, ਪੇਸ-ਦੂਰਾਨ ਦੀ ਜੋੜੀ ਬਾਹਰ

08/31/2019 2:37:54 PM

ਸਪੋਰਸਟ ਡੈਸਕ— ਭਾਰਤ ਲਈ ਯੂ. ਐੱਸ. ਓਪਨ ’ਚ ਦਿਨ ਮਿਲਿਆ ਜੁੱਲਿਆ ਨਤੀਜਿਆਂ ਵਾਲਾ ਰਿਹਾ ਜਿਸ ’ਚ ਰੋਹਨ ਬੋਪੰਨਾ ਨੇ ਡੇਨਿਸ ਸ਼ਾਪੋਵਾਲੋਵ ਨਾਲ ਮਿਲ ਕੇ ਇੱਥੇ ਪੁਰਸ਼ ਜੋੜੀ ਦੇ ਦੂਜੇ ਦੌਰ ’ਚ ਦਾਖਲ ਕੀਤਾ ਤਾਂ ਲਿਏਂਡਰ ਪੇਸ ਅਤੇ ਗਲੀਰੇਮੋ ਦੌਰਾਨ ਨੂੰ ਪਹਿਲੇ ਦੌਰ ’ਚ ਹਾਰ ਦਾ ਮੂੰਹ ਵੇਖਣਾ ਪਿਆ।

ਬੋਪੰਨਾ ਅਤੇ ਉਨ੍ਹਾਂ ਦੇ ਕਨਾਡਾਈ ਜੋੜੀਦਾਰ ਨੇ ਸ਼ੁੱਕਰਵਾਰ ਦੀ ਰਾਤ ਸਿਰਫ਼ 55 ਮਿੰਟ ਤੱਕ ਚਲੇ ਮੁਕਾਬਲੇ ’ਚ ਪਿਅਰੇ ਹਿਓਜੇਸ ਹਰਬਰਟ ਦੀ ਚੌਥਾ ਦਰਜੇ ਦੀ ਫਰਾਂਸਿਸੀ ਜੋੜੀ ਨੂੰ 6 -3, 6-1 ਨਾਲ ਮਾਤ ਦਿੱਤੀ। ਬੋਪੰਨਾ ਅਤੇ ਸ਼ਾਪੋਵਾਲੋਵ ਨੇ ਦੋ ਵਾਰ ਆਪਣੀ ਸਰਵਿਸ ਗਵਾਈ ਪਰ ਉਨ੍ਹਾਂ ਨੇ ਸੱਤ ਮੌਕਿਆਂ ’ਚ ਛੇ ਵਾਰ ਆਪਣੇ ਵਿਰੋਧੀਆਂ ਦੀ ਸਰਵਿਸ ਤੋੜੀ। ਪੇਸ ਅਤੇ ਅਰਜੇਂਟੀਨਾ ਦੇ ਗੁਲੀਰੇਮੋ ਦੁਰਾਨ ਨੂੰ ਸਰਬੀਆ ਦੇ ਮਿਮੋਮੀਰ ਅਤੇ ਨਾਰਵੇ ਦੇ ਕੈਸਪਰ ਰੂਡ ਤੋਂ 5-7, 2-6 ਨਾਲ ਹਾਰ ਮਿਲੀ। ਦਿਵਿਜ ਸ਼ਰਨ ਅਤੇ ਮੋਨਾਕੋ ਦੇ ਹੁਗੋ ਨੀਸ ਵੀਰਵਾਰ ਨੂੰ ਪਹਿਲਾਂ ਹੀ ਦੌਰ ’ਚ ਹਾਰ ਕੇ ਬਾਹਰ ਹੋ ਗਏ ਸਨ।


Related News