ਬੋਪੰਨਾ-ਸ਼ਾਪੋਵਾਲੋਵ ਸ਼ੰਘਾਈ ਮਾਸਟਰਜ਼ ਦੇ ਕੁਆਰਟਰ ਫਾਈਨਲ 'ਚ
Wednesday, Oct 09, 2019 - 11:13 AM (IST)

ਸਪੋਰਟਸ ਡੈਸਕ— ਭਾਰਤੀ ਟੈਨਿਸ ਖਿਡਾਰੀ ਰੋਹਨ ਬੋਪੰਨਾ ਅਤੇ ਉਸ ਦੇ ਜੋੜੀਦਾਰ ਡੈਨਿਸ ਸ਼ਾਪੋਵਾਲੋਵ ਨੇ ਮੰਗਲਵਾਰ ਇਥੇ ਕਾਰੇਨ ਖਾਚਾਨੋਵ ਅਤੇ ਆਂਦ੍ਰੇ ਰੂਬਲੇਵ ਦੀ ਰੂਸੀ ਜੋੜੀ 'ਤੇ ਸਿੱਧੇ ਸੈੱਟਾਂ ਵਿਚ ਜਿੱਤ ਹਾਸਲ ਕਰ ਕੇ ਸ਼ੰਘਾਈ ਮਾਸਟਰਜ਼ ਡਬਲਜ਼ ਪ੍ਰਤੀਯੋਗਿਤਾ ਦੇ ਪ੍ਰੀ-ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕੀਤਾ।
ਭਾਰਤੀ-ਕੈਨੇਡਾਈ ਜੋੜੀ ਨੇ ਸ਼ੁਰੂਆਤੀ ਦੌਰ ਵਿਚ ਖਾਚਾਨੋਵ ਅਤੇ ਰੂਬਲੇਵ ਦੀ ਜੋੜੀ ਨੂੰ 6-1, 6-4 ਨਾਲ ਹਰਾਇਆ। ਬੋਪੰਨਾ- ਸ਼ਾਪੋਵਾਲੋਵ ਨੂੰ ਇਸ ਜਿੱਤ ਨਾਲ 56 ਏ. ਟੀ. ਪੀ. ਅੰਕ ਮਿਲੇ ਜਦ ਕਿ ਵਿਰੋਧੀ ਜੋੜੀ ਨੂੰ 38 ਅੰਕ ਮਿਲੇ। ਜੇਤੂ ਜੋੜੀ ਨੇ 56 ਅੰਕ ਜਿੱਤੇ ਅਤੇ ਸੱਤ 'ਚੋਂ ਚਾਰ ਬ੍ਰੇਕ ਅੰਕਾਂ ਨੂੰ ਭੁਨਾਇਆ। ਹੁਣ ਇਸ ਜੋੜੀ ਦਾ ਸਾਹਮਣਾ ਬੋਰਨੋ ਕੋਰਿਚ ਅਤੇ ਰੂਨਹਾਓ ਹੂਆ ਅਤੇ ਲੁਕਾਸਜ ਕੁਬਾਤ ਅਤੇ ਮਾਰਸਲੋ ਮੇਲੋ ਦੀ ਜੋੜੀ ਵਿਚਾਲੇ ਹੋਣ ਵਾਲੇ ਮੁਕਾਬਲੇ ਦੇ ਜੇਤੂ ਨਾਲ ਹੋਵੇਗਾ।