ਬੋਪੰਨਾ-ਡਾਬਰੋਵਸਕੀ ਫ੍ਰੈਂਚ ਓਪਨ ਦੇ ਦੂਜੇ ਦੌਰ ''ਚ
Friday, Jun 02, 2017 - 11:17 AM (IST)

ਪੈਰਿਸ— ਭਾਰਤ ਦੇ ਰੋਹਨ ਬੋਪੰਨਾ ਅਤੇ ਕੈਨੇਡਾ ਦ ਗ੍ਰੈਬ੍ਰੀਅਲਾ ਡਾਬਰੋਵਸਕੀ ਫ੍ਰੈਂਚ ਓਪਨ ਮਿਕਸਡ ਡਬਲਜ਼ ਵਰਗ ਦੇ ਦੂਜੇ ਦੌਰ 'ਚ ਪਹੁੰਚ ਗਏ।
ਬੋਪੰਨਾ ਅਤੇ ਡਾਬਰੋਵਸਕੀ ਨੇ ਆਸਟਰੇਲੀਆ ਦੀ ਜੇਸਿਕਾ ਮੂਰੇ ਅਤੇ ਮੈਟ ਰੀਡ ਨੂੰ ਪਹਿਲੇ ਮੈਚ 'ਚ 6-0, 6-1 ਨਾਲ ਹਰਾਇਆ। ਹੁਣ ਉਨ੍ਹਾਂ ਦਾ ਸਾਹਮਣਾ ਨਿਊਜ਼ੀਲੈਂਡ ਦੇ ਅਰਟੇਮ ਸਿਤਾਕ ਅਤੇ ਯੂਕ੍ਰੇਨ ਦੀ ਐਲੀਨਾ ਸਵੀਤੋਲਿਨਾ ਨਾਲ ਹੋਵੇਗਾ।