ਕੋਹਲੀ ''ਤੇ ਰੋਕ ਲਾਉਣ ਲਈ ਸ਼ਾਰਟ ਗੇਂਦਬਾਜ਼ੀ ਦੀ ਰਣਨੀਤੀ ਅਪਣਾਉਣਾ ਚਾਹੁੰਦੇ ਸੀ : ਬੋਲਟ

2/23/2020 7:21:55 PM

ਸਪੋਰਟਸ ਡੈਸਕ : ਨਿਊਜ਼ੀਲੈਂਡ ਦੇ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਟ੍ਰੇਂਟ ਬੋਲਟ ਨੇ ਐਤਵਾਰ ਨੂੰ ਕਿਹਾ ਕਿ ਉਹ ਵਿਰਾਟ ਕੋਹਲੀ ਨੂੰ ਲੈਅ ਵਿਚ ਨਹੀਂ ਆਉਣ ਦੇਣਾ ਚਾਹੁੰਦੇ ਸਨ ਤੇ ਇਸ ਲਈ ਉਨ੍ਹਾਂ ਨੇ ਉਸ ਦੇ ਵਿਰੁੱਧ ਬਾਊਂਸਰਾਂ ਦਾ ਇਸਤੇਮਾਲ ਕੀਤਾ, ਜਿਸ ਨਾਲ ਭਾਰਤੀ ਕਪਤਾਨ ਅੰਤ ਵਿਚ ਆਊਟ ਹੋ ਗਿਆ। ਬੋਲਟ ਨੇ ਕਿਹਾ, ''ਉਸ ਦੀ ਟੀਮ ਦੇ ਕੋਝ ਹੋਰ ਖਿਡਾਰੀਆਂ ਦੀ ਤਰ੍ਹਾਂ ਵਿਰਾਟ ਨੂੰ ਵੀ ਪਸੰਦ ਹੈ ਕਿ ਗੇਂਦ ਬੱਲੇ 'ਤੇ ਆਵੇ। ਨਿਸ਼ਚਿਤ ਤੌਰ 'ਤੇ ਜਦੋਂ ਅਸੀਂ ਖੁੰਝ ਜਾਂਦੇ ਹਾਂ ਤਾਂ ਉਹ ਬਾਊਂਡਰੀ ਜੜ ਦਿੰਦਾ ਹੈ। ਸਾਡੇ ਨਜ਼ਰੀਏ ਨਾਲ ਅਸੀਂ ਉਸ 'ਤੇ ਰੋਕ ਲਾਉਣ ਦੀ ਕੋਸ਼ਿਸ ਕਰ ਰਹੇ ਸੀ ਤੇ ਨਿੱਜੀ ਤੌਰ 'ਤੇ ਮੇਰੇ ਲਈ ਕ੍ਰੀਜ਼ ਦਾ ਇਸਤੇਮਾਲ ਕਰਨਾ ਤੇ ਸ਼ਾਰਟ ਗੇਂਦਾਂ ਸੁੱਟਣਾ ਚੰਗੀ ਯੋਜਨਾ ਸੀ, ਜਿਸ ਨਾਲ ਕਿ ਉਸ ਦੀ ਰਨ ਰੇਟ 'ਤੇ ਲਗਾਮ ਲਾਈ ਜਾ ਸਕੀ ਤੇ ਉਹ ਆਊਟ ਹੋ ਗਿਆ।''ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ