ਭਾਰਤ ਵਿਰੁੱਧ ਟੈਸਟ ਲੜੀ ਲਈ ਨਿਊਜ਼ੀਲੈਂਡ ਟੀਮ ''ਚ ਬੋਲਟ ਦੀ ਵਾਪਸੀ

02/17/2020 6:36:27 PM

ਵੇਲਿੰਗਟਨ : ਸੱਟ ਤੋਂ ਉਭਰ ਚੁੱਕੇ ਤਜਰਬੇਕਾਰ ਤੇਜ਼ ਗੇਂਦਬਾਜ਼ ਟ੍ਰੇਂਟ ਬੋਲਟ ਨੂੰ ਭਾਰਤ ਵਿਰੁੱਧ 21 ਫਰਵਰੀ ਤੋਂ ਸ਼ੁਰੂ ਹੋ ਰਹੀ ਦੋ ਮੈਚਾਂ ਦੀ ਟੈਸਟ ਲੜੀ ਦੇ ਪਹਿਲੇ ਮੁਕਾਬਲੇ ਲਈ ਚੁਣੀ ਗਈ 13 ਮੈਂਬਰੀ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ। ਨਿਊਜ਼ੀਲੈਂਡ ਕ੍ਰਿਕਟ ਵਲੋਂ ਜਾਰੀ ਮੀਡੀਆ ਬਿਆਨ ਅਨੁਸਾਰ ਭਾਰਤ ਵਿਰੁੱਧ ਹਾਲ ਹੀ ਵਿਚ ਵਨ ਡੇ ਲੜੀ ਵਿਚ ਡੈਬਿਊ ਕਰਨ ਵਾਲੇ 6 ਫੁੱਟ 8 ਇੰਚ ਕੱਦ ਦੇ ਲੰਬੇ ਤੇਜ਼ ਗੇਂਦਬਾਜ਼ ਕਾਇਲ ਜੈਮੀਸਨ ਨੂੰ ਵੀ ਟੀਮ ਵਿਚ ਜਗ੍ਹਾ ਦਿੱਤੀ ਗਈ ਹੈ ਜਦਕਿ ਵਾਮਹਸਤ ਏਜਾਜ ਪਟੇਲ ਇਸ ਵਿਚ ਇਕਲੌਤਾ ਸਪਿਨਰ ਹੈ। ਬੋਲਟ ਦੀ ਵਾਪਸੀ ਨਾਲ ਨਿਊਜ਼ੀਲੈਂਡਦਾ ਤੇਜ਼ ਹਮਲਾਰ ਤੇਜਤਰਾਰ ਹੋਵੇਗਾ। ਆਸਟਰੇਲੀਆ ਵਿਰੁੱਧ ਬਾਕਸਿੰਗ ਡੇ ਟੈਸਟ ਵਿਚ ਉਸਦਾ ਹੱਥ ਫ੍ਰੈਕਚਰਰ ਹੋ ਗਿਆ ਸੀ, ਜਿਸ ਤੋਂ ਬਾਅਦ ਉਹ ਭਾਰਤ ਵਿਰੁੱਧ ਸੀਮਤ ਓਵਰਾਂ ਦੀ ਲੜੀ ਵਿਚ ਟੀਮ ਦਾ ਹਿੱਸਾ ਨਹੀਂ ਸੀ।

PunjabKesari

ਕੇਨ ਵਿਲੀਅਮਸਨ ਦੀ ਅਗਵਾਈ ਵਾਲੀ ਇਸ ਟੀਮ ਵਿਚ ਡੇਰਿਲ ਮਿਸ਼ੇਲ ਨੂੰ ਬੱਲੇਬਾਜ਼ ਆਲਰਾਊਂਡਰ ਦੇ ਰੂਪ ਵਿਚ ਟੀਮ ਵਿਚ ਜਗ੍ਹਾ ਦਿੱਤੀ ਗਈ ਹੈ। ਟਾਮ ਬਲੰਡੇਲ ਤੇ ਟਾਮ ਲੈਥਮ ਪਾਰੀ ਦਾ ਆਗਾਜ਼ ਕਰਨਗੇ। ਤਜਰਬੇਕਾਰ ਰੋਸ ਟੇਲਰ ਲਈ ਇਹ 100ਵਾਂ ਟੈਸਟ ਹੋਵੇਗਾ। ਇਸ ਮੈਚ ਲਈ ਮੈਦਾਨ ਵਿਚ ਉਤਰਨ ਦੇ ਨਾਲ ਹੀ ਉਹ ਬ੍ਰੈਂਡਨ ਮੈਕਕੁਲਮ, ਡੇਨੀਅਲ ਵਿਟੋਰੀ ਤੇ ਸਟੀਫਨ ਫਲੇਮਿੰਗ ਵਰਗੇ ਨਿਊਜ਼ੀਲੈਂਡ ਦੇ ਖਿਡਾਰੀਆਂ ਦੀ ਸੂਚੀ ਵਿਚ ਸ਼ਾਮਲ ਹੋ ਜਾਵੇਗਾ। ਟੇਲਰ ਤਿੰਨੇ ਸਵਰੂਪਾਂ ਵਿਚ 100 ਮੈਚ ਪੂਰਾ ਕਰਨ ਵਾਲਾ ਦੁਨੀਆ ਦਾ ਪਹਿਲਾ ਖਿਡਾਰੀ ਬਣੇਗਾ।

ਨਿਊਜ਼ੀਲੈਂਡ ਟੀਮ : ਕੇਨ ਵਿਲੀਅਮਸਨ (ਕਪਤਾਨ), ਰੋਸ ਟੇਲਰ, ਟ੍ਰੇਂਟ ਬੋਲਟ, ਕੌਲਿਨ  ਡੀ ਗ੍ਰੈਂਡਹੋਮ, ਕਾਇਲ ਜੈਮੀਸਨ, ਟਾਮ ਲਾਥਮ, ਡੇਰਿਲ ਮਿਸ਼ੇਲ, ਹੈਨਰੀ ਨਿਕੋਲਸ, ਏਜਾਜ ਪਟੇਲ, ਟਿਮ ਸਾਊਥੀ, ਰੋਸ ਟੇਲਰ, ਨੀਲ ਵੈਗਨਰ, ਬੀਜੇ ਵਾਟਲਿੰਗ।


Related News