ਬੋਲਟ ਦਾ ਪਰਥ ਟੈਸਟ ''ਚ ਖੇਡਣਾ ਸ਼ੱਕੀ

Thursday, Dec 12, 2019 - 01:44 AM (IST)

ਬੋਲਟ ਦਾ ਪਰਥ ਟੈਸਟ ''ਚ ਖੇਡਣਾ ਸ਼ੱਕੀ

ਪਰਥ- ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਟ੍ਰੈਂਟ ਬੋਲਟ ਦਾ ਆਸਟਰੇਲੀਆ ਖਿਲਾਫ ਪਰਥ ਵਿਚ ਵੀਰਵਾਰ ਤੋਂ ਸ਼ੁਰੂ ਹੋਣ ਵਾਲੇ ਪਹਿਲੇ ਕ੍ਰਿਕਟ ਟੈਸਟ ਵਿਚ ਖੇਡਣਾ ਸ਼ੱਕੀ ਹੈ। ਕਪਤਾਨ ਕੇਨ ਵਿਲੀਅਮਸਨ ਨੇ ਕਿਹਾ ਕਿ ਉਹ ਬੋਲਟ ਨੂੰ ਫਿੱਟਨੈੱਸ ਸਾਬਿਤ ਕਰਨ ਦਾ ਪੂਰਾ ਮੌਕਾ ਦੇਵੇਗਾ, ਜਿਸ ਨਾਲ ਉਸ ਦੇ ਕੋਲ ਪਰਥ ਵਿਚ ਖੇਡਣ ਦਾ ਬਦਲ ਖੁੱਲ੍ਹਾ ਹੈ। ਅਸਲ ਵਿਚ ਪਰਥ ਮੈਦਾਨ 'ਤੇ ਹੋਣ ਵਾਲੇ ਡੇਅ-ਨਾਈਟ ਟੈਸਟ ਵਿਚ ਸਵਿੰਗ ਜ਼ਿਆਦਾ ਹੋਣ ਦੀ ਉਮੀਦ ਹੈ, ਮਹਿਮਾਨ ਟੀਮ ਇਸ ਮੌਕੇ ਬੋਲਟ ਨੂੰ ਹਰ ਹਾਲ ਵਿਚ ਮੈਚ ਵਿਚ ਉਤਾਰਨਾ ਚਾਹੁੰਦੀ ਹੈ। ਵਿਲੀਅਮਸਨ ਨੇ ਕਿਹਾ ਕਿ ਬੁੱਧਵਾਰ ਨੂੰ ਟੀਮ ਦੇ ਟ੍ਰੇਨਿੰਗ ਸੈਸ਼ਨ ਤੋਂ ਬਾਅਦ ਬੋਲਟ ਦੇ ਮੈਚ 'ਚ ਹਾਜ਼ਰ ਰਹਿਣ ਨੂੰ ਲੈ ਕੇ ਸਥਿਤੀ ਸਾਫ ਹੋ ਜਾਵੇਗੀ। ਉਨ੍ਹਾ ਨੇ ਕਿਹਾ ਕਿ ਅਸੀਂ ਟ੍ਰੇਨਿੰਗ ਸੈਸ਼ਨ 'ਚ ਬੋਲਟ ਦੇ ਖੇਡ ਨੂੰ ਪ੍ਰਖਾਂਗ ਤੇ ਉਸਦੇ ਬਾਅਦ ਮੈਚ ਤੋਂ ਪਹਿਲਾਂ ਉਸਦੇ ਖੇਡਣ ਨੂੰ ਲੈ ਕੇ ਆਖਰੀ ਫੈਸਲਾ ਕੀਤਾ ਜਾਵੇਗਾ।


author

Gurdeep Singh

Content Editor

Related News