ਬਾਲੀਵੁੱਡ ਅਭਿਨੇਤਰੀ ਸਨੀ ਲਿਓਨ ਟੀ-10 ਕ੍ਰਿਕਟ ਨਾਲ ਜੁੜੀ, ਮਿਲੀ ਇਹ ਕਮਾਨ
Wednesday, Oct 30, 2019 - 11:22 PM (IST)

ਨਵੀਂ ਦਿੱਲੀ— ਨਵੰਬਰ 'ਚ ਸ਼ੁਰੂ ਹੋ ਰਹੀ ਟੀ-10 ਕ੍ਰਿਕਟ ਲੀਗ 'ਚ ਬਾਲੀਵੁੱਡ ਅਭਿਨੇਤਰੀ ਸਨੀ ਲਿਓਨ ਦੀ ਵੀ ਐਂਟਰੀ ਹੋ ਗਈ ਹੈ। ਦਰਅਸਲ ਸਨੀ ਲਿਓਨ ਦਿੱਲੀ ਬੁਲਸ ਟੀਮ ਦੀ ਬਰਾਂਡ ਅੰਬੈਸਡਰ ਬਣ ਗਈ ਹੈ। ਦਿੱਲੀ ਬੁਲਸ ਦੇ ਕੋਉਨਰ ਰਿਜਵਾਨ ਸਾਜਨ ਨੇ ਸਨੀ ਲਿਓਨ ਨੂੰ ਬਰਾਂਡ ਅੰਬੈਸਡਰ ਬਣਾਉਣ 'ਤੇ ਕਿਹਾ ਕਿ ਉਸਦੀ ਵਧੀਆ ਗੱਲ ਇਹ ਹੈ ਕਿ ਕਦੀਂ ਕਿਸੇ ਵੀ ਚੀਜ਼ ਨੂੰ ਮਨ੍ਹਾ ਨਹੀਂ ਕਰਦੀ। ਉਸਦੀ ਇਹੀ ਗੱਲ ਸਾਨੂੰ ਵਧੀਆ ਲੱਗੀ। ਅਸੀਂ ਇਸ ਮੌਕੇ 'ਤੇ ਆਪਣੀ ਟੀਮ ਦੀ ਜਰਸੀ ਤੇ ਐਂਥਮ ਵੀ ਲਾਂਚ ਕੀਤਾ ਹੈ।
ਸਾਜਨ ਨੇ ਕਿਹਾ ਕਿ ਮੈਂ ਸਨੀ ਲਿਓਨ ਦਾ ਦਿੱਲੀ ਬੁਲਸ ਟੀਮ ਦਾ ਬਰਾਂਡ ਅੰਬੈਸਡਰ ਬਣਨ 'ਤੇ ਧੰਨਵਾਦ ਕਰਦਾ ਹਾਂ। ਮੈਨੂੰ ਲੱਗਦਾ ਹੈ ਕਿ ਉਸਦੇ ਕੋਲ ਇਕ ਕਲਾਸ ਹੈ ਜੋ ਕਿ ਗਲੈਮਰ ਤੇ ਵੱਡੀ ਫੈਨ ਫੋਲੋਇੰਗ ਨਾਲ ਰਿਸ਼ਤਾ ਰੱਖਦਾ ਹੈ।
ਦਿੱਲੀ ਬੁਲਸ ਦੇ ਨਾਲ ਜੁੜ ਕੇ ਸਨੀ ਲਿਓਨ ਵੀ ਖੁਸ਼ ਦਿਖੀ। ਉਸ ਨੇ ਕਿਹਾ ਇਹ ਮੈਨੂੰ ਜਨੂੰਨ ਤੇ ਮਾਣ ਨਾਲ ਭਰੀ ਟੀਮ ਨਾਲ ਜੁੜਣ 'ਚ ਬਹੁਤ ਖੁਸ਼ੀ ਦਿੰਦਾ ਹੈ। ਮੈਨੂੰ ਵਿਅਕਤੀਗਤ ਤੌਰ 'ਤੇ ਜਰਸੀ ਦੇ ਰੰਗ ਨਾਲ ਪਿਆਰ ਹੈ। ਆਪਣੀ ਟੀਮ ਦਿੱਲੀ ਬੁਲਸ ਨੂੰ ਖੇਡ ਦੇ ਲਈ ਸ਼ੁੱਭਕਾਮਨਾਵਾਂ ਦਿੰਦੀ ਹਾਂ।