ਭਾਰਤ ਦੀ ਲਗਾਤਾਰ ਚੌਥੀ ਜਿੱਤ 'ਤੇ ਅਮਿਤਾਭ ਬੱਚਨ ਨੇ ਖੁਸ਼ ਹੋ ਕੇ ਟੀਮ ਲਈ ਲਿੱਖੀ ਕਵਿਤਾ

2/1/2020 12:02:39 PM

ਸਪੋਰਟਸ ਡੈਸਕ— ਟੀਮ ਇੰਡੀਆ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ 'ਤੇ ਵੈਲਿੰਗਟਨ 'ਚ ਖੇਡੇ ਗਏ ਰੋਮਾਂਚਕ ਚੌਥੇ ਟੀ-20 ਮੈਚ 'ਚ ਨਿਊਜ਼ੀਲੈਂਡ ਟੀਮ ਨੂੰ ਸੁਪਰ ਓਵਰ 'ਚ ਹਰਾ ਦਿੱਤਾ। ਇਸ ਦੇ ਨਾਲ ਹੀ  ਨਾਲ ਟੀਮ ਇੰਡੀਆ ਨੇ 5 ਮੈਚਾਂ ਦੀ ਟੀ-20 ਸੀਰੀਜ਼ 'ਚ 4-0 ਦੀ ਮਜ਼ਬੂਤ ਬੜ੍ਹਤ ਬਣਾ ਲਈ ਹੈ। ਟੀਮ ਇੰਡੀਆ ਦੀ ਇਸ ਸ਼ਾਨਦਾਰ ਜਿੱਤ 'ਤੇ ਬਾਲੀਵੁਡ ਦੇ ਮਸ਼ਹੂਰ ਐਕਟਰ ਅਮਿਤਾਭ ਬੱਚਨ ਬੇਹੱਦ ਖੁਸ਼ ਹੋਏ ਅਤੇ ਟੀਮ ਦੀ ਇਸ ਜਿੱਤ 'ਤੇ ਆਪਣੀ ਖੁਸ਼ੀ ਜ਼ਾਹਿਰ ਕਰਨ ਲਈ ਉਨ੍ਹਾਂ ਨੇ ਕਵਿਤਾਂ ਦੀਆਂ ਕੁਝ ਸਤਰਾਂ ਲਿੱਖੀਆਂ। ਅਮਿਤਾਭ ਬੱਚਨ ਦਾ ਕ੍ਰਿਕਟ ਲਈ ਪ੍ਰੇਮ ਹਰ ਇਕ ਨੂੰ ਪਤਾ ਹੈ। ਜਦੋਂ ਵੀ ਭਾਰਤੀ ਟੀਮ ਦਾ ਮੈਚ ਹੁੰਦਾ ਹੈ ਤਾਂ ਬਿੱਗ ਬੀ ਸਮਾਂ ਕੱਢ ਕੇ ਇਹ ਮੈਚ ਦੇਖਦੇ ਜਰੂਰ ਹਨ। ਨਾਲ ਹੀ ਅਮਿਤਾਭ ਬੱਚਨ ਮੈਚ ਤੋਂ ਬਾਅਦ ਕੋਈ ਨਾਂ ਕੋਈ ਟਵਿਟ ਜਾਂ ਫੇਸਬੁਕ 'ਤੇ ਵੀ ਜਰੂਰ ਲਿੱਖਦੇ ਹਨ।

PunjabKesari

ਜਿੱਤ ਤੋਂ ਬਾਅਦ ਅਮੀਤਾਭ ਬੱਚਨ ਨੇ ਲਿਖੀ ਕਵਿਤਾ
ਇਨ੍ਹਾਂ ਸਤਰਾਂ 'ਚ ਅਮਿਤਾਭ ਬੱਚਨ ਨੇ ਲਿੱਖਿਆ, ''ਨਿਊਜ਼ੀਲੈਂਡ ਗੇਂਦ ਬੱਲਾ ਖੇਲੇਂ, ਖੇਲੇਂ ਭਾਰਤ ਸੰਗ ਤਿੰਨ ਜ਼ੀਰੋ, ਸੇ ਹਾਰ ਚੁੱਕੇ ਹੈਂ, ਫਿਰ ਵੀ ਉੜੇ ਨਾ ਰੰਗ. ਦੁਈ ਵਾਰ ਇਕ ਕੇ ਬਾਅਦ ਇਕ ਹੈਂ ਖੇਲੇਂ, ਸੂਪਰ ਓਵਰ, ਭਾਈ ਦੂਈ ਬਾਰ ਪਛਾੜ ਦੀਏ ਹੈਂ- ਅਬ ਬੋਲੇਂ ਹਾਈ ਹਾਈ ਦੈਇਆ " !!! 

ਇਸ ਤੋਂ ਪਹਿਲਾਂ 29 ਜਨਵਰੀ ਨੂੰ ਖੇਡੇ ਗਏ ਸੀਰੀਜ਼ ਦੇ ਤੀਜੇ ਮੈਚ 'ਚ ਵੀ ਅਮਿਤਾਭ ਬੱਚਨ ਨੇ ਭਾਰਤੀ ਟੀਮ ਨੂੰ ਆਪਣੇ ਅੰਦਾਜ਼ 'ਚ ਵਧਾਈ ਦਿੱਤੀ ਸੀ। ਇਸ ਦਿਨ ਭਾਰਤੀ ਟੀਮ ਨੇ ਨਿਊਜੀਲੈਂਡ ਨੂੰ ਸੂਪਰ ਓਵਰ 'ਚ ਹਰਾ ਕੇ ਸੀਰੀਜ਼ 'ਤੇ ਕਬਜਾ ਕੀਤਾ ਸੀ। ਇਸ ਮੈਚ 'ਚ ਜਿਸ ਤਰ੍ਹਾਂ ਨਾਲ ਰੋਹਿਤ ਸ਼ਰਮਾ ਨੇ ਦੋ ਗੇਂਦਾਂ 'ਤੇ ਦੋ ਛੱਕੇ ਲਾ ਕੇ ਟੀਮ ਨੂੰ ਮੈਚ ਜਿਤਾਇਆ ਸੀ ਉਸ 'ਤੇ ਅਮੀਤਾਭ ਬੱਚਨ ਫੈਨ ਹੋ ਗਏ ਸਨ।PunjabKesari ਮੈਚ ਤੋਂ ਬਾਅਦ ਅਮਿਤਾਬ ਨੇ ਕੀਤਾ ਸੀ ਟਵਿਟ
ਮੈਚ ਤੋਂ ਬਾਅਦ ਉਨ੍ਹਾਂ ਨੇ ਟਵੀਟ ਕੀਤਾ ਸੀ, ਇੰਡੀਆ. ਇੰਡੀਆ. ਇੰਡੀਆ. ਸੁਪਰ ਓਵਰ 'ਚ ਕੀ ਸ਼ਾਨਦਾਰ ਜਿੱਤ ਮਿਲੀ ਹੈ। ਨਿਊਜ਼ੀਲੈਂਡ 'ਚ ਪਹਿਲੀ ਵਾਰ ਟੀ-20 ਸੀਰੀਜ਼ ਜਿੱਤੇ। ਵਧਾਈ. 2 ਗੇਂਦਾਂ 'ਚ 10 ਦੌੜਾਂ ਦੀ ਜ਼ਰੂਰਤ ਸੀ ਅਤੇ ਰੋਹਿਤ ਸ਼ਰਮਾ ਨੇ 2 ਛੱਕੇ ਲੱਗਾ ਦਿੱਤੇ। ਹੈਰਾਨੀਜਨਕ.

PunjabKesariਟੀਮ ਇੰਡੀਆ ਦੇ 166 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਨਿਊਜ਼ੀਲੈਂਡ ਦੀ ਸ਼ੁਰੂਆਤ ਤਾਂ ਚੰਗੀ ਨਹੀਂ ਰਹੀ ਪਰ ਮੋਨਰੋ ਅਤੇ ਸਿਫਰਟ ਦੇ ਅਰਧ ਸੈਂਕੜਿਆਂ ਦੀ ਬਦੌਲਤ ਨਿਊਜ਼ੀਲੈਂਡ ਨੇ ਮੈਚ 'ਚ ਆਪਣੀ ਫੜ ਮਜ਼ਬੂਤ ਬਣਾ ਲਈ ਸੀ। ਇਸ ਦੇ ਬਾਵਜੂਦ ਕੀਵੀ ਟੀਮ 166 ਦੌੜਾਂ ਦਾ ਟੀਚਾ ਹਾਸਲ ਨਹੀਂ ਕਰ ਸਕੀ ਅਤੇ ਇਹ ਮੈਚ ਆਖਰੀ ਓਵਰ 'ਚ ਟਾਈ ਹੋ ਗਿਆ। ਇਸ ਤੋਂ ਬਾਅਦ ਦਰਸ਼ਕਾਂ ਨੂੰ ਲਗਾਤਾਰ ਦੂਜੇ ਮੈਚ 'ਚ ਸੁਪਰ ਓਵਰ ਦੇਖਣ ਨੂੰ ਮਿਲਿਆ। ਸੁਪਰ ਓਵਰ 'ਚ ਨਿਊਜ਼ੀਲੈਂਡ ਦੀ ਟੀਮ ਨੇ ਭਾਰਤ ਨੂੰ 14 ਦੌੜਾਂ ਦਾ ਟੀਚਾ ਦਿੱਤਾ। ਇਸ ਦੇ ਜਵਾਬ 'ਚ ਭਾਰਤੀ ਟੀਮ ਨੇ ਪੰਜ ਗੇਂਦਾਂ 'ਚ ਹੀ ਇਹ ਟੀਚਾ ਹਾਸਲ ਕਰ ਲਿਆ। ਭਾਰਤ ਵੱਲੋਂ ਰਾਹੁਲ ਨੇ ਪਹਿਲਾ ਹੀ ਦੋ ਗੇਂਦਾਂ 'ਚ ਇਕ ਛੱਕਾ ਅਤੇ ਇਕ ਚੌਕਾ ਲਾ ਦਿੱਤਾ। ਬਾਅਦ 'ਚ ਕੋਹਲੀ ਨੇ ਚੌਕੇ ਲੱਗਾ ਟੀਮ ਨੂੰ ਜਿੱਤ ਦਿਵਾਈ।