ਅਰਜੁਨ ਪੁਰਸਕਾਰ ਮਿਲਣ ਨਾਲ ਬਾਡੀਬਿਲਡਿੰਗ ਨੂੰ ਮਿਲੇਗੀ ਲੋਕ ਪ੍ਰਸਿੱਧੀ : ਭਾਸਕਰਨ

09/01/2019 7:00:55 PM

ਸਪੋਰਟਸ ਡੈਸਕ : ਬਾਡੀ ਬਿਲਡਿੰਗ ਲਈ ਅਰਜੁਨ ਪੁਰਸਕਾਰ ਹਾਸਲ ਕਰਨ ਵਾਲੇ ਐੱਸ. ਭਾਸਕਰਨ ਦਾ ਮੰਨਣਾ ਹੈ ਕਿ ਉਸਦੇ ਸਨਮਾਨ ਨਾਲ ਇਸ ਖੇਡ ਨੂੰ ਫਾਇਦਾ ਮਿਲੇਗਾ। ਚੇਨਈ ਦੇ 41 ਸਾਲਾ ਇਸ ਖਿਡਾਰੀ ਨੇ ਪਿਛਲੇ ਸਾਲ ਏਸ਼ੀਆਈ ਚੈਂਪੀਅਨਸ਼ਿਪ ਅਤੇ ਵਰਲਡ ਚੈਂਪੀਅਨਸ਼ਿਪ ਦਾ ਖਿਤਾਬ ਆਪਣੇ ਨਾਂ ਕੀਤਾ ਸੀ। ਭਾਰਤੀ ਬਾਡੀ ਬਿਲਡਿੰਗ ਮਹਾਸੰਘ ਨੇ ਅਰਜੁਨ ਪੁਰਸਕਾਰ ਮਿਲਣ ’ਤੇ ਸ਼ਨੀਵਾਰ ਨੂੰ ਭਾਸਕਰਨ ਦਾ ਸਨਮਾਨ ਕੀਤਾ।

PunjabKesari

ਭਾਸਕਰਨ ਨੇ ਕਿਹਾ ਕਿ ਇਹ ਪੁਰਸਕਾਰ ਉਸਦੀ ਸਖਤ ਮਿਹਨਤ ਨੂੰ ਦਰਸ਼ਾਉਂਦਾ ਹੈ ਅਤੇ ਇਸ ਨਾਲ ਖੇਡ ਨੂੰ ਫਾਇਦਾ ਮਿਲੇਗਾ। ਬਾਡੀ ਬਿਲਡਿੰਗ ਵਿਚ 1999 ਵਿਚ ਟੀ ਪਾਲੀ ਦੇ ਬਾਅਦ ਅਰਜੁਨ ਪੁਰਸਕਾਰ ਜਿੱਤਣ ਵਾਲੇ ਪਹਿਲੇ ਬਾਡੀ ਬਿਲਡਰ ਹਨ। ਭਾਸਕਰਨ ਨੇ ਅਪਣੇ ਸਪਨਾਂ ਨੂੰ ਪੂਰਾ ਕਰਨ ਵਿਚ ਮਦਦ ਕਰਨ ਲਈ ਪਰਿਵਾਰ ਅਤੇ ਮਾਂ ਦਾ ਧੰਨਵਾਦ ਕੀਤਾ। ਉਸਨੇ ਆਈ. ਬੀ. ਬੀ. ਐੱਫ. ਦੇ ਸਮਰਥਨ ਦਾ ਧੰਨਵਾਦ ਜਤਾਇਆ।


Related News