ਅਸ਼ਵਿਨ ਦੀ ਕਿਸਮਤ ਦਾ ਹੋਇਆ ਫੈਸਲਾ, ਪੰਜਾਬ ਦੀ ਟੀਮ ਨਾਲ ਜਾਰੀ ਰੱਖਣਗੇ ਆਪਣਾ ਸਫਰ

10/15/2019 11:10:17 AM

ਸਪੋਰਟਸ ਡੈਸਕ— ਪਿਛਲੇ ਕਾਫ਼ੀ ਸਮੇਂ ਤੋਂ ਕਿੰਗਜ਼ ਇਲੈਵਨ ਪੰਜਾਬ ਲਈ ਪਿਛਲੇ ਦੋ ਸਾਲਾਂ ਤੋਂ ਕਪਤਾਨੀ ਕਰ ਰਹੇ ਰਵਿਚੰਦਰਨ ਅਸ਼ਵਿਨ ਦੀ ਕਿਸਮਤ ਦਾ ਫੈਸਲਾ ਕਰ ਲਿਆ ਗਿਆ। ਕਿੰਗਜ਼ ਇਲੈਵਨ ਪੰਜਾਬ ਦੇ ਸਹਿ-ਮਾਲਕ ਨੇਸ ਵਾਡੀਆ ਨੇ ਬੀਤੇ ਦਿਨ ਸੋਮਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਫ੍ਰੈਂਚਾਇਜ਼ੀ ਨੇ ਖਿਡਾਰੀਆਂ ਦੀ ਅਦਲਾ-ਬਦਲੀ 'ਚ ਰਵਿਚੰਦਰਨ ਅਸ਼ਵਿਨ ਨੂੰ ਦਿੱਲੀ ਕੈਪੀਟਲਸ ਨੂੰ ਨਾ ਸੌਂਪਣ ਦਾ ਫੈਸਲਾ ਕੀਤਾ ਹੈ। ਪਤਾ ਲੱਗਾ ਹੈ ਕਿ ਨਵ-ਨਿਯੁਕਤ ਮੁੱਖ ਕੋਚ ਅਨਿਲ ਕੁੰਬਲੇ ਚਾਹੁੰਦੇ ਹਨ ਕਿ ਅਸ਼ਵਿਨ ਟੀਮ ਨਾਲ ਬਣੇ ਰਹਿਣ ਜੋ ਪਿਛਲੇ ਦੋ ਸੈਸ਼ਨਾਂ 'ਚ ਕਪਤਾਨ ਸਨ।

ਟੀਮ ਨਾਲ ਬਣੇ ਰਹਿਣਗੇ ਅਸ਼ਵਿਨ
ਟੀਮ ਦੇ ਸਹਿ- ਮਾਲਕ ਵਾਡੀਆ ਨੇ ਕਿਹਾ, ''(ਕਿੰਗਜ਼ ਇਲੈਵਨ ਪੰਜਾਬ ਦੇ) ਬੋਰਡ ਨੇ ਮੁੜ ਵਿਚਾਰ ਕੀਤਾ ਅਤੇ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਅਸ਼ਵਿਨ ਟੀਮ ਦਾ ਅਹਿਮ ਹਿੱਸਾ ਹਨ। ਦਿੱਲੀ ਕੈਪੀਟਲਸ ਨਾਲ ਚਰਚਾ ਹੋਈ ਸੀ ਪਰ ਇਨ੍ਹਾਂ ਚਰਚਾਵਾਂ ਦਾ ਕੋਈ ਨਤੀਜਾ ਨਹੀਂ ਨਿਕਲਿਆ। ਅਸ਼ਵਿਨ ਜਿਸ ਤਰ੍ਹਾਂ ਨਾਲ ਕ੍ਰਿਕਟ ਖੇਡਦੇ ਹਨ ਅਤੇ ਉਨ੍ਹਾਂ ਦਾ ਪ੍ਰਦਰਸ਼ਨ ਸਭ ਕੁੱਝ ਬਿਆਨ ਕਰਦਾ ਹੈ।''

PunjabKesari

ਕੁੰ‍ਬਲੇ 'ਤੇ ਛੱਡਿਆ ਸੀ ਫੈਸਲਾ
ਇਸ ਤੋਂ ਪਹਿਲਾਂ ਅਨਿਲ ਕੁੰਬਲੇ ਨੂੰ ਟੀਮ ਦੇ ਮੁੱਖ ਕੋਚ ਬਣਾਏ ਜਾਣ ਦੇ ਐਲਾਨ ਸਮੇਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਅਸ਼ਵਿਨ ਦੀ ਕਿਸ‍ਮਤ ਦਾ ਫੈਸਲਾ ਉਹ ਹੀ ਕਰਣਗੇ। ਮੰਨਿਆ ਜਾ ਰਿਹਾ ਸੀ ਕਿ ਅਸ਼ਵਿਨ ਨੂੰ ਦਿੱਲੀ ਕੈਪੀਟਲ‍ਸ ਨੂੰ ਦਿੱਤੇ ਜਾਣ ਤੋਂ ਬਾਅਦ ਕਿੰਗਜ਼ ਇਲੈਵਨ ਪੰਜਾਬ ਦਾ ਕਪ‍ਤਾਨ ਕੇ. ਐੱਲ. ਰਾਹੁਲ ਨੂੰ ਬਣਾਇਆ ਜਾ ਸਕਦਾ ਹੈ।PunjabKesari

ਪ‍ਲੇਆਫ 'ਚ ਨਹੀਂ ਪਹੁੰਚਾ ਸਕੇ ਟੀਮ ਨੂੰ ਅਸ਼ਵਿਨ
ਅਸ਼ਵਿਨ ਦੀ ਅਗੁਵਾਈ 'ਚ ਕਿੰਗਜ਼ ਇਲੈਵਨ ਨੇ ਪਿਛਲੇ ਦੋ ਸੈਸ਼ਨਾਂ 'ਚ ਸ਼ੁਰੂਆਤੀ ਦੌਰ 'ਚ ਚੰਗਾ ਪ੍ਰਦਰਸ਼ਨ ਕੀਤਾ ਪਰ ਦੋਨ੍ਹਾਂ ਹੀ ਮੌਕਿਆਂ 'ਤੇ ਟੀਮ ਬਾਅਦ 'ਚ ਲੈਅ ਗੁਆ ਬੈਠੀ ਅਤੇ 2018 'ਚ 7 ਅਤੇ 2019 'ਚ ਛੇਵੇਂ ਸਥਾਨ 'ਤੇ ਰਹੀ। ਰਵਿਚੰਦਰਨ ਅਸ਼ਵਿਨ ਨੇ ਪੰਜਾਬ ਲਈ 28 ਮੈਚ ਖੇਡੇ ਹਨ ਅਤੇ 25 ਵਿਕਟਾਂ ਲਈਆਂ ਹਨ। ਅਸ਼ਵਿਨ ਕਿੰਗਜ਼ ਇਲੈਵਨ ਪੰਜਾਬ ਤੋਂ ਇਲਾਵਾ ਚੇਨਈ ਸੁਪਰ ਕਿੰਗਜ਼ ਅਤੇ ਪੁਣੇ ਸੁਪਰਜਾਇੰਟਸ ਨਾਲ ਖੇਡ ਚੁੱਕੇ ਹਨ।PunjabKesari
ਨੀਲਾਮੀ 'ਚ 7.6 ਕਰੋੜ ਰੁਪਏ 'ਚ ਖਰੀਦੇ ਗਏ ਸਨ ਅਸ਼ਵਿਨ
ਕਿੰਗਜ਼ ਇਲੈਵਨ ਪੰਜਾਬ ਨੇ 2018 ਦੀ ਨੀਲਾਮੀ 'ਚ ਅਸ਼ਵਿਨ ਨੂੰ 7.6 ਕਰੋੜ ਰੁਪਏ 'ਚ ਖਰੀਦਿਆ ਸੀ। ਉਨ੍ਹਾਂ ਨੇ ਇਸ ਸਾਲ ਆਈ. ਪੀ. ਐੱਲ. 'ਚ ਕਿੰਗਜ਼ ਇਲੈਵਨ ਪੰਜਾਬ ਲਈ 14 ਮੈਚਾਂ 'ਚ 15 ਵਿਕਟਾਂ ਲਈਆਂ ਸਨ। ਅਸ਼ਵਿਨ ਨੇ ਆਈ. ਪੀ. ਐੱਲ 'ਚ ਹੁਣ ਤਕ 139 ਮੈਚਾਂ 'ਚ 125 ਵਿਕਟਾਂ ਲਈਆਂ ਹਨ।


Related News