ਬਰਥ-ਡੇ : 49 ਸਾਲਾ ਦੇ ਹੋਏ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ

Sunday, Apr 24, 2022 - 01:20 AM (IST)

ਬਰਥ-ਡੇ : 49 ਸਾਲਾ ਦੇ ਹੋਏ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ

ਨਵੀਂ ਦਿੱਲੀ- ਕ੍ਰਿਕਟ ਦੀ ਦੁਨੀਆ ਦੇ ਭਗਵਾਨ ਕਹੇ ਜਾਣ ਵਾਲੇ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਦਾ ਅੱਜ 49ਵਾਂ ਜਨਮਦਿਨ ਹੈ । ਦਸ ਦਈਏ ਕਿ ਕ੍ਰਿਕਟ 'ਚ ਕਈ ਰਿਕਾਰਡ ਅਤੇ ਕਈ ਐਵਾਰਡ ਆਪਣੇ ਨਾਮ ਕਰਨ ਵਾਲੇ ਸਚਿਨ ਦਾ ਜਨਮ ਮਹਾਰਾਸ਼ਟਰ 'ਚ 24 ਅਪ੍ਰੈਲ 1973 'ਚ ਹੋਇਆ ਸੀ। ਦੁਨੀਆਂ ਭਰ 'ਚ ਉਨ੍ਹਾਂ ਨੂੰ ਕ੍ਰਿਕਟਰ ਦੇ ਰੱਬ ਵਜੋਂ ਜਾਣਿਆ ਜਾਂਦਾ ਹੈ। 

PunjabKesariPunjabKesari

ਇਹ ਖ਼ਬਰ ਪੜ੍ਹੋ- IPL 2022 : ਰਾਸ਼ਿਦ ਖਾਨ ਨੇ ਬਣਾਇਆ ਅਜਿਹਾ ਰਿਕਾਰਡ, ਜਿਸ ਨੂੰ ਕੋਈ ਵੀ ਯਾਦ ਨਹੀਂ ਰੱਖਣਾ ਚਾਹੇਗਾ
ਜਨਮ ਦਿਨ ਮੌਕੇ ਤੁਹਾਨੂੰ ਦਸ ਦੇ ਹਾਂ ਕਿ ਅਖੀਰ ਕਿਉਂ ਕਿਹਾ ਜਾਂਦਾ ਹੈ ਸਚਿਨ ਨੂੰ ਕ੍ਰਿਕਟ ਦਾ ਰੱਬ

PunjabKesari
ਸਚਿਨ ਨੇ ਕ੍ਰਿਕਟਰ ਦੇ ਨਾਂ ਕਈ ਅਜਿਹੇ ਰਿਕਾਰਡ ਹਨ ਜਿਨ੍ਹਾਂ ਨੂੰ ਤੋੜਨਾ ਸੰਭਵ ਵੀ ਨਹੀਂ ਲੱਗਦਾ। ਬੱਲੇਬਾਜ਼ੀ ਦਾ ਸ਼ਾਇਦ ਹੀ ਅਜਿਹਾ ਕੋਈ ਰਿਕਾਰਡ ਹੋਵੇ ਜੋ ਸਚਿਨ ਤੇਂਦੁਲਕਰ ਦੇ ਨਾਂ ਦਰਜ ਨਾ ਹੋਵੇ। ਵਨ ਡੇ ਇੰਟਰਨੈਸ਼ਨਲ ਕ੍ਰਿਕਟ 'ਚ ਸਚਿਨ ਦੇ ਨਾਂ 49 ਸੈਂਕੜੇ ਹਨ, ਜਦੋਂ ਕਿ ਦੂਜਾ ਕੋਈ ਵੀ ਬੱਲੇਬਾਜ਼ ਉਨ੍ਹਾਂ ਦੇ ਲਾਗੇ ਵੀ ਨਹੀਂ ਹੈ। ਵਨ ਡੇ ਕ੍ਰਿਕਟ 'ਚ ਸਚਿਨ ਦੇ ਨਾਂ 96 ਅਰਧ ਸੈਂਕੜੇ ਹਨ ਅਤੇ ਉਨ੍ਹਾਂ ਦਾ ਸ਼ਾਇਦ ਇਹ ਰਿਕਾਰਡ ਵੀ ਨਹੀਂ ਟੁੱਟ ਸਕੇ। ਵਨ ਡੇ ਕ੍ਰਿਕਟ 'ਚ ਸਚਿਨ 2 ਹਜ਼ਾਰ ਤੋਂ ਜ਼ਿਆਦਾ ਚੌਕੇ ਲਗਾਉਣ ਵਾਲੇ ਇਕਲੌਤੇ ਖਿਡਾਰੀ ਹਨ। ਕ੍ਰਿਕਟ 'ਚ ਉਨ੍ਹਾਂ ਦੇ ਨਾਮ 2016 ਚੌਕੇ ਦਰਜ ਹਨ। ਅੰਤਰਾਸ਼ਟਰੀ ਕ੍ਰਿਕਟ 'ਚ ਤੇਂਦੁਲਕਰ ਦੇ ਨਾਂ 'ਤੇ 100 ਸੈਂਕੜੇ ਦਰਜ ਹਨ। ਇਸ ਰਿਕਾਰਡ ਨੂੰ ਤੋੜ ਸਕਣਾ ਫਿਲਹਾਲ ਤਾਂ ਨਾਮੁਮਕਿਨ ਜਿਹਾ ਹੀ ਲੱਗਦਾ ਹੈ। ਸਾਲ 2010 'ਚ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਦੱਖਣੀ ਅਫਰੀਕਾ ਵਿਰੁੱਧ ਵਨ ਡੇ ਮੈਚ 'ਚ 200 ਦੌੜਾਂ ਦੀ ਇਤਿਹਾਸਿਕ ਪਾਰੀ ਖੇਡੀ ਸੀ। ਗਵਾਲੀਅਰ 'ਚ ਖੇਡੇ ਗਏ ਇਸ ਮੁਕਾਬਲੇ 'ਚ ਸਚਿਨ ਨੇ 200 ਦੌੜਾਂ ਬਣਾ ਕੇ ਅਜੇਤੂ ਰਹੇ ਸਨ। ਸਚਿਨ ਨੇ ਇਸ ਪਾਰੀ ਦੇ ਨਾਲ ਹੀ ਇਹ ਵੱਡਾ ਰਿਕਾਰਡ ਆਪਣੇ ਨਾਂ ਕਰ ਲਿਆ ਸੀ। ਇਸ ਪਾਰੀ ਦੀ ਬਦੌਲਤ ਸਚਿਨ ਕਿਸੇ ਵੀ ਵਨ ਡੇ ਇੰਟਰਨੈਸ਼ਨਲ 'ਚ ਦੋਹਰਾ ਸੈਂਕੜਾ ਬਣਾਉਣ ਵਾਲੇ ਪਹਿਲੇ ਪੁਰਸ਼ ਬੱਲੇਬਾਜ਼ ਬਣੇ ਸਨ।

PunjabKesari

ਇਹ ਖ਼ਬਰ ਪੜ੍ਹੋ- ਵਿਸ਼ਵ ਕੱਪ ਤੀਰਅੰਦਾਜ਼ੀ : ਭਾਰਤ ਦੀ 'ਕੰਪਾਊਂਡ' ਪੁਰਸ਼ ਟੀਮ ਨੇ ਜਿੱਤਿਆ ਸੋਨ ਤਮਗਾ
ਸਚਿਨ ਤੇਂਦੁਲਕਰ ਨੇ 200 ਟੈਸਟ ਮੈਚ ਖੇਡੇ ਹਨ। ਟੈਸਟ ਕ੍ਰਿਕਟ ਖੇਡਣ ਦਾ ਦੋਹਰਾ ਸੈਂਕੜਾ ਲਗਾਉਣ ਵਾਲੇ ਤੇਂਦੁਲਕਰ ਦੁਨੀਆ ਦੇ ਇਕਲੌਤੇ ਕ੍ਰਿਕਟਰ ਹਨ। ਟੈਸਟ ਕ੍ਰਿਕਟ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦਾ ਰਿਕਾਰਡ ਵੀ ਤੇਂਦੁਲਕਰ ਦੇ ਨਾਂ ਹੀ ਹੈ। ਉਨ੍ਹਾਂ ਨੇ 200 ਟੈਸਟ ਮੈਚਾਂ 'ਚ 15921 ਦੌੜਾਂ ਬਣਾਈਆਂ ਹਨ। ਟੈਸਟ ਕ੍ਰਿਕਟ 'ਚ ਵੀ ਇਸ ਰਿਕਾਰਡ ਦੇ ਨੇੜੇ-ਤੇੜੇ ਅਜਿਹਾ ਕੋਈ ਖਿਡਾਰੀ ਨਹੀਂ ਹੈ ਜੋ ਇਸ ਨੂੰ ਤੋੜ ਸਕੇ। ਇਕ ਵਰਲਡ ਕੱਪ 'ਚ ਸਭ ਤੋਂ ਜ਼ਿਆਦਾ 673 ਦੌੜਾਂ ਬਣਾਉਣ ਦਾ ਸਚਿਨ ਦਾ ਰਿਕਾਰਡ ਵੀ ਅੱਜ ਤੱਕ ਕੋਈ ਨਹੀਂ ਤੋੜ ਸਕਿਆ। ਮਾਸਟਰ ਬਲਾਸਟਰ ਨੇ ਇਹ ਰਿਕਾਰਡ 2003 ਵਰਲਡ ਕੱਪ 'ਚ ਬਣਾਇਆ ਸੀ। ਟੈਸਟ ਕ੍ਰਿਕਟ 'ਚ 119 ਅਰਧ ਸੈਂਕੜਿਆਂ ਦਾ ਰਿਕਾਰਡ ਤੋੜਨ ਦੇ ਕਰੀਬ ਦੁਨੀਆ ਦਾ ਕੋਈ ਵੀ ਬੱਲੇਬਾਜ਼ ਨਹੀਂ ਹੈ। ਟੈਸਟ ਕ੍ਰਿਕਟ 'ਚ ਸਚਿਨ 2 ਹਜ਼ਾਰ ਤੋਂ ਜ਼ਿਆਦਾ ਚੌਕੇ ਲਗਾਉਣ ਵਾਲੇ ਇਕਲੌਤੇ ਖਿਡਾਰੀ ਹਨ। ਉਨ੍ਹਾਂ ਨੇ ਟੈਸਟ ਮੈਚਾਂ 'ਚ 2058 ਚੌਕੇ ਜੜੇ ਹਨ। ਟੈਸਟ ਕ੍ਰਿਕਟ 'ਚ ਸੈਂਕੜੇ ਦੀ ਸੈਂਕੜਾ ਲਗਾਉਣ ਵਾਲੇ ਤੇਂਦੁਲਕਰ ਇਕਲੌਤੇ ਖਿਡਾਰੀ ਹਨ। ਉਨ੍ਹਾਂ ਨੇ 51 ਟੈਸਟ ਸੈਂਕੜੇ ਜੜੇ ਹਨ। ਇਸ ਲਿਸਟ 'ਚ ਜੈਕਸ ਕੈਲਿਸ ਹਨ ਜਿਨ੍ਹਾਂ ਦੇ ਨਾਮ 'ਤੇ 45 ਸੈਂਕੜੇ ਹਨ। ਵਨ ਡੇ ਕ੍ਰਿਕਟ 'ਚ ਇਕ ਕੈਲੰਡਰ ਸਾਲ 'ਚ ਸਭ ਤੋਂ ਜ਼ਿਆਦਾ 1894 ਦੌੜਾਂ ਦਾ ਸਚਿਨ ਦਾ ਰਿਕਾਰਡ 17 ਸਾਲਾਂ ਤੋਂ ਨਹੀਂ ਟੁੱਟਿਆ ਹੈ। ਸਚਿਨ ਨੇ 1998 'ਚ ਵਨ ਡੇ ਵਿਚ 1894 ਦੌੜਾਂ ਬਣਾਈਆਂ ਸਨ। ਸਚਿਨ ਦਾ ਵਨ ਡੇ ਕ੍ਰਿਕਟ 'ਚ ਸਭ ਤੋਂ ਜ਼ਿਆਦਾ 18426 ਦੌੜਾਂ ਬਣਾਉਣ ਦਾ ਰਿਕਾਰਡ ਤੋੜਨਾ ਵੀ ਫਿਲਹਾਲ ਤਾਂ ਨਾਮੁਮਕਿਨ ਹੀ ਲਗਦਾ ਹੈ।

PunjabKesari

ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News