ਬਿਰਹਾਨੂ ਲੇਗੀਜ ਨੇ ਜਿੱਤੀ ਟੋਕੀਓ ਮੈਰਾਥਨ

Monday, Mar 02, 2020 - 09:30 AM (IST)

ਬਿਰਹਾਨੂ ਲੇਗੀਜ ਨੇ ਜਿੱਤੀ ਟੋਕੀਓ ਮੈਰਾਥਨ

ਟੋਕੀਓ— ਇਥੋਪੀਆ ਦੇ ਬਿਰਹਾਨੂ ਲੇਗੀਜ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਐਤਵਾਰ ਨੂੰ ਕਰਵਾਈ 2020 ਟੋਕੀਓ ਮੈਰਾਥਨ ਦਾ ਮਰਦ ਵਰਗ ਦਾ ਖ਼ਿਤਾਬ ਜਿੱਤ ਲਿਆ। ਕੋਰੋਨਾ ਵਾਇਰਸ ਕਾਰਨ ਇਸ ਸਾਲ ਇਸ ਮੈਰਾਥਨ ਵਿਚ ਬਹੁਤ ਘੱਟ ਲੋਕਾਂ ਨੇ ਹਿੱਸਾ ਲਿਆ। ਇਸ ਮੈਰਾਥਨ ਵਿਚ 38 ਹਜ਼ਾਰ ਲੋਕਾਂ ਦੇ ਹਿੱਸਾ ਲੈਣ ਦੀ ਉਮੀਦ ਸੀ ਪਰ ਕੋਰੋਨਾ ਵਾਇਰਸ ਕਾਰਨ ਕਈ ਲੋਕਾਂ ਨੇ ਇਸ ਮੈਰਾਥਨ ‘ਚੋਂ ਨਾਂ ਵਾਪਸ ਲੈ ਲਿਆ। ਲੇਗੀਜ ਨੇ ਦੋ ਘੰਟੇ ਦੋ ਮਿੰਟ ਤੇ 48 ਸਕਿੰਟ ਦਾ ਆਪਣਾ ਨਿੱਜੀ ਸਮਾਂ ਕੱਢਦੇ ਹੋਏ ਪਹਿਲਾ ਸਥਾਨ ਹਾਸਲ ਕੀਤਾ। ਬੈਲਜੀਅਮ ਦੇ ਦੌੜਾਕ ਬਸ਼ੀਰ ਆਬਦੀ ਨੇ 2.04.49 ਨਾਲ ਦੂਜਾ ਤੇ ਇਥੋਪੀਆ ਦੇ ਸਿਸੇ ਲੇਮਾ ਨੇ 2.04.51 ਦੇ ਸਮੇਂ ਨਾਲ ਤੀਜਾ ਸਥਾਨ ਹਾਸਲ ਕੀਤਾ। ਮਹਿਲਾ ਵਰਗ ਦਾ ਖ਼ਿਤਾਬ ਲੋਹਾਨ ਚੇਮਤਾਈ ਸਾਲਪੀਟਰ ਨੇ 2.17.45 ਨਾਲ ਹਾਸਲ ਕੀਤਾ।


author

Tarsem Singh

Content Editor

Related News