ਭਾਰਤ-ਪਾਕਿਸਤਾਨ ਮੈਚ ਦੇ ਲਈ ਪੇਟੀਐਮ ਨੇ ਦਿੱਤਾ ਵੱਡਾ ਆਫਰ

Friday, Oct 22, 2021 - 10:18 PM (IST)

ਕੋਲਕਾਤਾ- ਪੇਟੀਐਮ ਨੇ ਐਤਵਾਰ ਨੂੰ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਟੀ-20 ਵਿਸ਼ਵ ਕੱਪ ਮੈਚ ਦੇ ਜਸ਼ਨ ਦੇ ਤੌਰ 'ਤੇ ਆਪਣੇ ਉਪਭੋਗਤਾਵਾਂ ਨੂੰ 10 ਫੀਸਦੀ ਭਾਵ 40 ਰੁਪਏ ਤੱਕ ਦਾ ਸਿੱਧਾ ਕੈਸ਼ਬੈਕ ਮਿਲੇਗਾ। ਉਪਭੋਗਤਾ ਸਾਰੇ ਪ੍ਰਮੁੱਖ ਆਪਰੇਟਰਾਂ ਟਾਟਾ ਸਕਾਈ, ਏਅਰਟੈੱਲ ਡਿਜ਼ੀਟਲ ਟੀ. ਵੀ., ਡਿਸ਼ ਟੀ. ਵੀ., ਡੀ.2ਐੱਚ. ਤੇ ਸਨ ਰਾਇਰੈਕਟ ਦੇ ਡੀ. ਟੀ. ਐੱਚ. ਰੀਚਾਰਜ 'ਤੇ ਇਸ ਕੈਸ਼ਬੈਕ ਦਾ ਲਾਭ ਲੈ ਸਕਣਗੇ। ਆਫਰ ਦਾ ਲਾਭ ਲੈਣ ਦੇ ਲਈ ਉਪਭੋਗਤਾਵਾਂ ਨੂੰ ਡੀ. ਟੀ. ਐੱਚ., ਰੀਚਾਰਜ ਦੇ ਲਈ ਭੁਗਤਾਨ ਪੂਰਾ ਕਰਨ ਤੋਂ ਪਹਿਲਾਂ ਕੇਵਲ ਪ੍ਰੋਮੋ ਕੋਡ 'ਇੰਡੀਆਵਰਸਸਪਾਕਿਸਤਾਨ' ਪਾਉਣਾ ਪਵੇਗਾ।

ਇਹ ਖਬਰ ਪੜ੍ਹੋ- ਟੀ20 ਵਿਸ਼ਵ ਕੱਪ : ਆਇਰਲੈਂਡ ਨੂੰ 8 ਵਿਕਟਾਂ ਨਾਲ ਹਰਾ ਕੇ ਨਾਮੀਬੀਆ ਸੁਪਰ-12 'ਚ

PunjabKesari
ਇਸ ਤੋਂ ਇਲਾਵਾ ਮੌਜੂਦਾ ਉਪਭੋਗਤਾ ਸਾਰੇ ਪ੍ਰਮੁੱਖ ਡੀ. ਟੀ. ਐੱਚ. ਆਪਰੇਟਰਾਂ ਟਾਟਾ ਸਕਾਈ, ਏਅਰਟੈੱਲ ਡਿਜ਼ੀਟਲ ਟੀ. ਵੀ., ਡਿਸ਼ ਟੀ. ਵੀ., ਡੀ.2ਐੱਚ. ਤੇ ਸਨ ਰਾਇਰੈਕਟ ਦੇ ਰੀਚਾਰਜ ਤੋਂ 500 ਰੁਪਏ ਤੱਕ ਦੇ ਸੁਨਿਸਚਿਤ ਪੁਰਸਕਾਰ ਦਾ ਲਾਭ ਪ੍ਰਾਪਤ ਕਰਨਾ ਜਾਰੀ ਰੱਖ ਸਕਦੇ ਹਨ। ਇਹ ਆਫਰ ਸਾਰੇ ਸਬਸਕ੍ਰਿਪਸ਼ਨ ਪਲਾਨ ਦੇ ਲਈ ਸਾਰੇ ਮੈਚ ਦਿਨਾਂ 'ਤੇ ਲਾਗੂ ਹੋਣਗੇ। ਪੇਟੀਐਮ ਦੇ ਬੁਲਾਰਾ ਨੇ ਇਸ 'ਤੇ ਕਿਹਾ ਕਿ ਡੀ. ਟੀ. ਐੱਚ. ਰੀਚਾਰਜ ਪੂਰੇ ਭਾਰਤ ਦੇ ਉਪਭੋਗਤਾਵਾਂ ਦੇ ਲਈ ਸਾਡੀ ਪਹਿਲੀ ਪੇਸ਼ਕਸ਼ ਵਿਚੋਂ ਇਕ ਹੈ, ਜਿੱਥੇ ਅਸੀਂ ਇਕ ਸਿਰਫ ਰੀਚਾਰਜ ਅਨੁਭਵ ਪ੍ਰਦਾਨ ਕਰਨ 'ਤੇ ਧਿਆਨ ਕੇਂਦਰਤ ਕਰਦੇ ਹਾਂ। ਕ੍ਰਿਕਟ ਵਿਸ਼ਵ ਕੱਪ ਦੇ ਦੌਰਾਨ ਭਾਰਤ ਤੇ ਪਾਕਿਸਤਾਨ ਮੈਚ ਹਮੇਸ਼ਾ ਕ੍ਰਿਕਟ ਪ੍ਰਸ਼ੰਸਕਾਂ ਵਲੋਂ ਸਭ ਤੋਂ ਜ਼ਿਆਦਾ ਦੇਖੇ ਜਾਣ ਵਾਲੇ ਮੈਚਾਂ ਵਿਚੋਂ ਇਕ ਹੈ ਤੇ ਅਸੀਂ ਆਪਣੇ ਨਵੇਂ ਕੈਸ਼ਬੈਕ ਆਫਰ ਦੇ ਨਾਲ ਆਪਣੇ ਉਪਭੋਗਤਾਵਾਂ ਦੇ ਨਾਲ ਇਸਦਾ ਉਤਸ਼ਾਹ ਸ਼ਾਂਝਾ ਕਰਦੇ ਹਾਂ।

ਹ ਖਬਰ ਪੜ੍ਹੋ- ਭਾਰਤ-ਇੰਗਲੈਂਡ ਦਾ ਰੱਦ ਹੋਇਆ 5ਵਾਂ ਟੈਸਟ ਮੈਚ, ਜੁਲਾਈ 2022 'ਚ ਇਸ ਮੈਦਾਨ 'ਤੇ ਹੋਵੇਗਾ : ECB

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News