ਧੋਨੀ ਦੇ ਸੰਨਿਆਸ ''ਤੇ ਬਚਪਨ ਦੇ ਕੋਚ ਤੇ ਪਰਿਵਾਰ ਨੇ ਦਿੱਤੇ ਵੱਡੇ ਬਿਆਨ

07/17/2019 9:50:55 PM

ਸਪੋਰਟਸ ਡੈੱਕਸ— ਸਾਬਕਾ ਭਾਰਤੀ ਕਪਤਾਨ ਤੇ ਵਿਕਟਕੀਪਰ ਮਹਿੰਦਰ ਸਿੰਘ ਧੋਨੀ ਦੇ ਬਚਪਨ ਦੇ ਕੋਚ ਕੇਸ਼ਵ ਬਨਰਜੀ ਨੇ ਕਿਹਾ ਕਿ ਧੋਨੀ ਦੇ ਮਾਤਾ ਪਿਤਾ ਚਾਹੁੰਦੇ ਹਨ ਕਿ ਉਹ ਕ੍ਰਿਕਟ ਤੋਂ ਸੰਨਿਆਸ ਲੈ ਲੈਣ ਤੇ 15 ਸਾਲ ਤਕ ਆਪਣੇ ਦੇਸ਼ ਦੀ ਨੁਮਾਇੰਦਗੀ ਕਰਨ ਤੋਂ ਬਾਅਦ ਹੁਣ ਆਪਣੇ ਪਰਿਵਾਰ ਦੇ ਨਾਲ ਸਮਾਂ ਬਤੀਤ ਕਰਨ। ਆਈ. ਸੀ. ਸੀ. ਵਿਸ਼ਵ ਕੱਪ ਦੇ ਸੈਮੀਫਾਈਨਲ 'ਚ ਹਾਰਨ ਤੋਂ ਬਾਅਦ ਧੋਨੀ ਦੇ ਸੰਨਿਆਸ ਨੂੰ ਲੈ ਕੇ ਕਈ ਸਾਰੀਆਂ ਗੱਲਾਂ ਨਿਕਲ ਕੇ ਸਾਹਮਣੇ ਆਈਆਂ ਹਨ। ਹਾਲਾਂਕਿ ਇਸ ਤਰ੍ਹਾਂ ਪਹਿਲੀ ਵਾਰ ਹੈ ਜਦੋਂ ਦੇ ਪਰਿਵਾਰ ਦੇ ਵਲੋਂ ਉਸਦੇ ਸੰਨਿਆਸ ਲੈਣ ਜਾਂ ਨਾ ਲੈਣ 'ਤੇ ਜਾਣਕਾਰੀ ਸਾਹਮਣੇ ਆਈ ਹੈ।

PunjabKesari
ਬਨਰਜੀ ਨੇ ਇਕ ਮੀਡੀਆ ਹਾਊਸ ਨੂੰ ਇੰਟਰਵਿਊ ਦੇ ਦੌਰਾਨ ਕਿਹਾ ਕਿ ਮੈਂ ਐਤਵਾਰ ਨੂੰ ਧੋਨੀ ਦੇ ਘਰ ਗਿਆ ਸੀ ਤੇ ਉਸਦੇ ਮਾਤਾ-ਪਿਤਾ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਕਿਹਾ ਕਿ ਧੋਨੀ ਨੂੰ ਤੁਰੰਤ ਹੀ ਕ੍ਰਿਕਟ ਤੋਂ ਸੰਨਿਆਸ ਲੈ ਲੈਣਾ ਚਾਹੀਦਾ। ਹਾਲਾਂਕਿ ਮੈਂ ਉਨ੍ਹਾਂ ਨੂੰ ਕਿਹਾ ਕਿ ਨਹੀਂ ਧੋਨੀ ਨੂੰ ਹੁਣ ਇਕ ਹੋਰ ਸਾਲ ਖੇਡਣਾ ਚਾਹੀਦਾ ਹੈ। ਇਹ ਵਧੀਆ ਹੋਵੇਗਾ ਕਿ ਉਹ ਟੀ-20 ਵਿਸ਼ਵ ਕੱਪ ਤੋਂ ਬਾਅਦ ਸੰਨਿਆਸ ਲੈਣ। ਉਨ੍ਹਾਂ ਨੇ ਅੱਗੇ ਕਿਹਾ ਕਿ ਇਸ 'ਤੇ ਧੋਨੀ ਦੇ ਮਾਤਾ-ਪਿਤਾ ਨੇ ਵਿਰੋਧ ਕਰਦੇ ਹੋਏ ਕਿਹਾ ਕਿ ਇੰਨੇ ਵੱਡੇ ਘਰ ਜਦੀ ਦੇਖ-ਭਾਲ ਕੌਣ ਕਰੇਗਾ। ਇਸ ਦੇ ਜਵਾਬ 'ਚ ਬਨਰਜੀ ਨੇ ਧੋਨੀ ਦੇ ਪਰਿਵਾਰ ਵਾਲਿਆਂ ਨੂੰ ਕਿਹਾ ਕਿ ਤੁਸੀਂ ਲੰਮੇ ਸਮੇਂ ਤੋਂ ਇਸ ਘਰ ਦੀ ਦੇਖ-ਭਾਲ ਕਰ ਰਹੇ ਹੋ ਤਾਂ ਇਕ ਸਾਲ ਹੋਰ ਇੰਤਜ਼ਾਰ ਕਰ ਲਵੋ।

PunjabKesari
ਅਨੁਭਵੀ ਤੇ ਮਹਾਨ ਵਿਕਟਕੀਪਰ ਬੱਲੇਬਾਜ ਧੋਨੀ ਦੇ ਸੰਨਿਆਸ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਕਈ ਸਾਰੀਆਂ ਗੱਲਾਂ ਚੱਲ ਰਹੀਆਂ ਹਨ ਜਦਕਿ ਧੋਨੀ ਨੇ ਆਪਣੇ ਸੰਨਿਆਸ ਲੈਣ ਦੇ ਵਾਰੇ 'ਚ ਅਜੇ ਤਕ ਕੁਝ ਨਹੀਂ ਕਿਹਾ ਹੈ। ਜਿੱਥੇ ਤਕ ਵਿਸ਼ਵ ਕੱਪ 'ਚ ਧੋਨੀ ਦੇ ਰੋਲ ਦੀ ਗੱਲ ਹੈ ਤਾਂ ਉਹ ਬਹੁਤ ਖਾਸ ਰਿਹਾ ਹੈ। ਉਨ੍ਹਾਂ ਨੇ ਵਿਸ਼ਵ ਕੱਪ 2019 'ਚ 8 ਮੈਚਾਂ 'ਚ ਖੇਡੇ ਜਿਸ 'ਚ ਉਸਦਾ ਕੁਲ ਸਕੋਰ 273 ਰਿਹਾ ਹੈ ਤੇ ਇਹ ਕਿਸੀ ਵੀ ਭਾਰਤੀ ਮਿਡਲ ਆਰਡਰ ਬੱਲੇਬਾਜ਼ ਦਾ ਟੋਪ ਸਕੋਰਰ ਹੈ।


Gurdeep Singh

Content Editor

Related News