ਪੰਜਾਬ ਕਿੰਗਜ਼ ਨੂੰ ਦੋਹਰਾ ਝਟਕਾ ! ਮੁੰਬਈ ਖ਼ਿਲਾਫ਼ ਬੇਹੱਦ ਅਹਿਮ ਮੁਕਾਬਲੇ 'ਚ ਨਹੀਂ ਖੇਡਣਗੇ ਇਹ 2 ਦਿੱਗਜ
Monday, May 26, 2025 - 11:18 AM (IST)

ਸਪੋਰਟਸ ਡੈਸਕ- ਆਈ.ਪੀ.ਐੱਲ. 2025 ਆਪਣੇ ਅੰਜਾਮ ਵੱਲ ਵਧਦਾ ਜਾ ਰਿਹਾ ਹੈ। ਇਸ ਦੌਰਾਨ ਹੁਣ ਪਲੇਆਫ਼ ਦੀ ਤਸਵੀਰ ਵੀ ਸਾਫ਼ ਹੋ ਗਈ ਹੈ, ਜਿੱਥੇ ਗੁਜਰਾਤ ਟਾਈਟਨਜ਼, ਰਾਇਲ ਚੈਲੰਜਰਜ਼ ਬੰਗਲੁਰੂ, ਪੰਜਾਬ ਕਿੰਗਜ਼ ਤੇ ਮੁੰਬਈ ਇੰਡੀਅਨਜ਼ ਪਲੇਆਫ਼ 'ਚ ਕੁਆਲੀਫਾਈ ਕਰ ਚੁੱਕੀਆਂ ਹਨ।
ਹੁਣ ਪੰਜਾਬ ਕਿੰਗਜ਼ ਦੇ ਪ੍ਰਸ਼ੰਸਕਾਂ ਲਈ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਟੀਮ ਦੇ ਤੇਜ਼ ਗੇਂਦਬਾਜ਼ ਮਾਰਕੋ ਜਾਨਸਨ ਟੈਸਟ ਚੈਂਪੀਅਨਸ਼ਿਪ ਲਈ ਦੱਖਣੀ ਅਫਰੀਕਾ ਟੀਮ ਦਾ ਹਿੱਸਾ ਬਣਨ ਲਈ ਰਵਾਨਾ ਹੋ ਗਏ ਹਨ। ਜਾਨਸਨ ਦੇ ਜਾਣ ਨਾਲ ਪੰਜਾਬ ਕਿੰਗਜ਼ ਦੀਆਂ ਟਾਪ-2 'ਚ ਪਹੁੰਚਣ ਦੀਆਂ ਉਮੀਦਾਂ ਨੂੰ ਕਰਾਰਾ ਝਟਕਾ ਲੱਗਾ ਹੈ, ਕਿਉਂਕਿ ਅੱਜ ਦੇ ਮੁਕਾਬਲੇ 'ਚ ਜੇਕਰ ਪੰਜਾਬ ਮੁੰਬਈ ਇੰਡੀਅਨਜ਼ ਨੂੰ ਹਰਾ ਦੇਵੇ ਤਾਂ ਪੰਜਾਬ ਦਾ ਟਾਪ-2 'ਚ ਜਗ੍ਹਾ ਪੱਕੀ ਹੋ ਜਾਵੇਗੀ, ਜਿਸ ਨਾਲ ਉਸ ਨੂੰ ਫਾਈਨਲ 'ਚ ਪੁੱਜਣ ਲਈ 2 ਮੌਕੇ ਮਿਲਣਗੇ।
ਇਹ ਵੀ ਪੜ੍ਹੋ- ਦਿੱਲੀ ਏਅਰਪੋਰਟ ਜਾਣ ਵਾਲਿਆਂ ਲਈ ਅਹਿਮ ਖ਼ਬਰ ! ਜਾਰੀ ਹੋ ਗਈ ਅਡਵਾਈਜ਼ਰੀ
ਇਸ ਤੋਂ ਇਲਾਵਾ ਗੁੱਟ ਦੀ ਸੱਟ ਕਾਰਨ ਪਿਛਲਾ ਮੈਚ ਨਾ ਖੇਡਣ ਵਾਲੇ ਯੁਜ਼ਵੇਂਦਰ ਚਾਹਲ ਦਾ ਵੀ ਇਸ ਮੈਚ 'ਚ ਖੇਡਣਾ ਤੈਅ ਨਹੀਂ ਹੈ। ਦੱਸਿਆ ਜਾ ਰਿਹਾ ਹੈ ਕਿ ਟੀਮ ਮੈਨੇਜਮੈਂਟ ਪਲੇਆਫ਼ 'ਚ ਕੋਈ ਰਿਸਕ ਨਹੀਂ ਲੈਣਾ ਚਾਹੁੰਦੀ, ਇਸ ਲਈ ਸ਼ਾਇਦ ਚਾਹਲ ਇਸ ਮੈਚ 'ਚ ਵੀ ਟੀਮ ਦਾ ਹਿੱਸਾ ਨਹੀਂ ਬਣੇਗਾ।
ਜ਼ਿਕਰਯੋਗ ਹੈ ਕਿ ਪੰਜਾਬ ਕਿੰਗਜ਼ ਦਾ ਪਿਛਲਾ ਮੁਕਾਬਲਾ ਦਿੱਲੀ ਕੈਪੀਟਲਜ਼ ਖ਼ਿਲਾਫ਼ ਸੀ, ਜਿੱਥੇ ਟੀਮ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 206 ਦੌੜਾਂ ਬਣਾ ਕੇ ਵੀ ਇਸ ਵੱਡੇ ਟੀਚੇ ਦਾ ਬਚਾਅ ਨਹੀਂ ਕਰ ਸਕੀ ਸੀ। ਇਸ ਮੁਕਾਬਲੇ 'ਚ ਵੀ ਟੀਮ ਨੂੰ ਚਾਹਲ ਦੀ ਕਮੀ ਕਾਫ਼ੀ ਮਹਿਸੂਸ ਹੋਈ ਸੀ, ਜਿਸ ਕਾਰਨ ਟੀਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e