ਪੰਜਾਬ ਕਿੰਗਜ਼ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਚੁਣੀ, ''ਸਰਪੰਚ ਸਾਬ੍ਹ'' ਨੇ ਟੀਮ ''ਚ ਕੀਤੇ ਵੱਡੇ ਬਦਲਾਅ

Wednesday, May 06, 2026 - 07:16 PM (IST)

ਪੰਜਾਬ ਕਿੰਗਜ਼ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਚੁਣੀ, ''ਸਰਪੰਚ ਸਾਬ੍ਹ'' ਨੇ ਟੀਮ ''ਚ ਕੀਤੇ ਵੱਡੇ ਬਦਲਾਅ

ਸਪੋਰਟਸ ਡੈਸਕ- ਆਈ.ਪੀ.ਐੱਲ. 2026 ਦੇ 49ਵੇਂ ਮੁਕਾਬਲੇ ਵਿੱਚ ਅੱਜ ਪੰਜਾਬ ਕਿੰਗਜ਼ ਅਤੇ ਸਨਰਾਈਜ਼ਰਜ਼ ਹੈਦਰਾਬਾਦ ਵਿਚਕਾਰ ਮੁਕਾਬਲਾ ਹੈ। ਇਸ ਅਹਿਮ ਮੈਚ ਵਿੱਚ ਪੰਜਾਬ ਕਿੰਗਜ਼ ਦੇ ਕਪਤਾਨ ਸ਼੍ਰੇਅਸ ਅਈਅਰ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਲਿਆ ਹੈ ਅਤੇ ਹੈਦਰਾਬਾਦ ਦੀ ਟੀਮ ਪਹਿਲਾਂ ਬੱਲੇਬਾਜ਼ੀ ਕਰਨ ਉਤਰੇਗੀ।

ਪੰਜਾਬ ਕਿੰਗਜ਼ ਨੇ ਟੀਮ 'ਚ ਵੱਡੇ ਬਦਲਾਅ ਕੀਤੇ ਹਨ। ਇਸ ਮੈਚ ਵਿੱਚ ਨੇਹਾਲ ਵਢੇਰਾ ਅਤੇ ਬਾਰਟਲੇਟ ਨੂੰ ਟੀਮ 'ਚੋਂ ਬਾਹਰ ਕਰਕੇ ਸ਼ਸ਼ਾਂਕ ਸਿੰਘ ਅਤੇ ਲੋਕੀ ਫਰਗਿਊਸਨ ਨੂੰ ਜਗ੍ਹਾ ਦਿੱਤੀ ਗਈ ਹੈ। 

ਦੋਵਾਂ ਟੀਮਾਂ ਦੀ ਪਲੇਇੰਗ :11

ਪੰਜਾਬ ਕਿੰਗਜ਼: ਪ੍ਰਭਸਿਮਰਨ ਸਿੰਘ (ਵਿਕਟਕੀਪਰ), ਕੂਪਰ ਕੋਨੋਲੀ, ਸ਼੍ਰੇਅਸ ਅਈਅਰ (ਕਪਤਾਨ), ਸ਼ਸ਼ਾਂਕ ਸਿੰਘ, ਸੂਰਯਾਂਸ਼ ਸ਼ੈਡਗੇ, ਮਾਰਕਸ ਸਟੋਇਨਿਸ, ਮਾਰਕੋ ਜੈਨਸਨ, ਲਾਕੀ ਫਰਗਿਊਸਨ, ਵਿਜੇ ਕੁਮਾਰ ਵਿਸ਼ਕ, ਅਰਸ਼ਦੀਪ ਸਿੰਘ, ਯੁਜਵੇਂਦਰ ਚਾਹਲ।

ਸਨਰਾਈਜ਼ਰਜ਼ ਹੈਦਰਾਬਾਦ: ਅਭਿਸ਼ੇਕ ਸ਼ਰਮਾ, ਟ੍ਰੈਵਿਸ ਹੈੱਡ, ਈਸ਼ਾਨ ਕਿਸ਼ਨ (ਵਿਕਟਕੀਪਰ), ਹੇਨਰਿਕ ਕਲਾਸੇਨ, ਸਲਿਲ ਅਰੋੜਾ, ਸਮਰਨ ਰਵੀਚੰਦਰਨ, ਨਿਤੀਸ਼ ਕੁਮਾਰ ਰੈਡੀ, ਪੈਟ ਕਮਿੰਸ (ਕਪਤਾਨ), ਸ਼ਿਵਾਂਗ ਕੁਮਾਰ, ਈਸ਼ਾਨ ਮਲਿੰਗਾ, ਸਾਕਿਬ ਹੁਸੈਨ।


author

Rakesh

Content Editor

Related News