ਮੋਰੀ ਦੀ ਜਗ੍ਹਾ ਬੀਬੀ ਬਣ ਸਕਦੀ ਹੈ ਟੋਕੀਓ ਓਲੰਪਿਕ ਆਯੋਜਨ ਕਮੇਟੀ ਦੀ ਮੁਖੀ
Tuesday, Feb 16, 2021 - 08:54 PM (IST)
![ਮੋਰੀ ਦੀ ਜਗ੍ਹਾ ਬੀਬੀ ਬਣ ਸਕਦੀ ਹੈ ਟੋਕੀਓ ਓਲੰਪਿਕ ਆਯੋਜਨ ਕਮੇਟੀ ਦੀ ਮੁਖੀ](https://static.jagbani.com/multimedia/2021_2image_20_54_291853277tokyo.jpg)
ਟੋਕੀਓ– ਟੋਕੀਓ ਓਲੰਪਿਕ ਆਯੋਜਨ ਕਮੇਟੀ ਸਾਬਕਾ ਮੁਖੀ ਯੋਸ਼ੀਰੋ ਮੋਰੀ ਦੀ ਜਗ੍ਹਾ ਲੈਣ ਲਈ ਕਿਸੇ ਦੇ ਨਾਂ ਦਾ ਐਲਾਨ ਜਲਦ ਤੋਂ ਜਲਦ ਕਰ ਸਕਦੀ ਹੈ। ਇਸ 83 ਸਾਲਾ ਸਾਬਕਾ ਪ੍ਰਧਾਨ ਮੰਤਰੀ ਨੂੰ ਬੀਬੀਆਂ ਵਿਰੁੱਧ ਟਿੱਪਣੀ ਕਰਨ ਤੋਂ ਬਾਅਦ ਵਿਰੋਧ ਨੂੰ ਦੇਖਦੇ ਹੋਏ ਅਹੁਦੇ ਤੋਂ ਅਸਤੀਫਾ ਦੇਣਾ ਪਿਆ ਸੀ। ਉਸ ਦੇ ਸਥਾਨ ’ਤੇ ਕਿਸੇ ਬੀਬੀ ਨੂੰ ਮੁਖੀ ਬਣਾਉਣ ਲਈ ਦਬਾਅ ਹੈ ਪਰ ਇਹ ਪੱਕਾ ਨਹੀਂ ਹੈ ਕਿਉਂਕਿ ਓਲੰਪਿਕ ਸ਼ੁਰੂ ਹੋਣ ਵਿਚ ਸਿਰਫ 5 ਮਹੀਨਿਆਂ ਦਾ ਸਮਾਂ ਬਚਿਆ ਹੈ।
ਉਨ੍ਹਾਂ ਕਿਹਾ ਸੀ ਕਿ ਬੀਬੀਆਂ ਬਹੁਤ ਜ਼ਿਆਦਾ ਗੱਲਾਂ ਕਰਦੀਆਂ ਹਨ। ਮੋਰੀ ਨੇ ਪਿਛਲੇ ਹਫਤੇ 84 ਸਾਲ ਦੇ ਸਾਬੁਰੋ ਕਵਾਬੁਚੀ ਨੂੰ ਆਪਣਾ ਉੱਤਰਾਅਧਿਕਾਰੀ ਐਲਾਨ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਉਸ ਦੇ ਵਿਰੁੱਧ ਸੋਸ਼ਲ ਮੀਡੀਆ ਤੇ ਜਨਤਕ ਰੂਪ ਨਾਲ ਹੋਣ ਵਾਲੀ ਬਹਿਸ ਹੋਣ ਦੇ ਕਾਰਣ ਉਸ ਨੇ ਆਪਣਾ ਨਾਂ ਵਾਪਸ ਲੈ ਲਿਆ। ਕੁਝ ਮੀਡੀਆ ਰਿਪੋਰਟਾਂ ਵਿਚ ਦਾਅਵਾ ਕੀਤਾ ਗਿਆ ਹੈ ਕਿ 63 ਸਾਲਾ ਯਾਸੁਹਿਰੋ ਯਾਮਾਸ਼ਿਤਾ ਇਸ ਅਹੁਦੇ ਦਾ ਦਾਅਵੇਦਾਰ ਹੈ। ਉਹ ਜਾਪਾਨ ਓਲੰਪਿਕ ਕਮੇਟੀ ਦਾ ਮੁਖੀ ਤੇ 1984 ਵਿਚ ਜੂਡੋ ਦਾ ਸੋਨ ਤਮਗਾ ਜੇਤੂ ਹੈ। ਇਸ ਚੋਣ ਕਮੇਟੀ ਦੇ ਮੁਖੀ 85 ਸਾਲਾ ਫਜਿਓ ਮਿਤ੍ਰਾਈ ਹੈ ਜਿਹੜਾ ਕੈਮਰਾ ਕੰਪਨੀ ਕੈਨਨ ਦਾ ਪ੍ਰਮੁੱਖ ਹੈ। ਇਸ ਗੱਲ ਦੀ ਵੀ ਸੰਭਾਵਨਾ ਹੈ ਕਿ ਇਸ ਅਹੁਦੇ ਲਈ ਕਿਸੇ ਬੀਬੀ ਨੂੰ ਚੁਣਿਆ ਜਾਵੇ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।