ਮਿਆਮੀ ਓਪਨ ਦੇ ਚੌਥੇ ਦੌਰ ''ਚ ਬਿਆਂਕਾ ਆਂਦ੍ਰੀਸਕੂ ਅਤੇ ਟੌਮੀ ਪਾਲ

03/27/2023 4:06:38 PM

ਮਿਆਮੀ ਗਾਰਡਨਸ : ਕੈਨੇਡਾ ਦੀ 2019 ਦੀ ਯੂਐਸ ਓਪਨ ਚੈਂਪੀਅਨ ਬਿਆਂਕਾ ਆਂਦ੍ਰੀਸਕੂ ਨੇ ਮਿਆਮੀ ਓਪਨ ਦੇ ਤੀਜੇ ਦੌਰ ਵਿੱਚ 2020 ਦੀ ਵਿੰਬਲਡਨ ਜੇਤੂ ਅਮਰੀਕਾ ਦੀ ਸੋਫੀਆ ਕੇਨਿਨ ਨੂੰ 6-4, 6-4 ਨਾਲ ਹਰਾਇਆ। ਆਂਦਰੀਸਕੂ ਨੇ ਤੀਜੀ ਵਾਰ ਮਿਆਮੀ ਓਪਨ ਦੇ ਚੌਥੇ ਦੌਰ ਵਿੱਚ ਪ੍ਰਵੇਸ਼ ਕੀਤਾ। ਐਤਵਾਰ ਨੂੰ ਖੇਡੇ ਗਏ ਹੋਰ ਮੈਚਾਂ 'ਚ ਦੁਨੀਆ ਦੀ ਨੌਵੇਂ ਨੰਬਰ ਦੀ ਖਿਡਾਰਨ ਅਤੇ ਟੋਕੀਓ ਓਲੰਪਿਕ ਦੀ ਸੋਨ ਤਮਗਾ ਜੇਤੂ ਬੇਲਿੰਡਾ ਬੇਨਸਿਚ ਨੇ ਰੂਸ ਦੀ ਕੈਟੇਰੀਨਾ ਅਲੈਗਜ਼ੈਂਡਰੋਵਾ ਨੂੰ 7-6, 6-3 ਨਾਲ ਹਰਾਇਆ। ਚੈੱਕ ਗਣਰਾਜ ਦੀ ਮਾਰਕੇਟਾ ਵੋਂਡਰੋਸੋਵਾ ਨੇ ਹਮਵਤਨ ਕੈਰੋਲੀਨਾ ਪਲਿਸਕੋਵਾ ਨੂੰ 6-1, 6-2 ਨਾਲ ਹਰਾਇਆ। 

ਪੁਰਸ਼ ਵਰਗ ਵਿੱਚ ਅਮਰੀਕਾ ਦੇ ਟੌਮੀ ਪਾਲ ਅਤੇ ਵਿਸ਼ਵ ਦੇ 10ਵੇਂ ਨੰਬਰ ਦੇ ਖਿਡਾਰੀ ਟੇਲਰ ਫਰਿਟਜ਼ ਨੇ ਸਿੱਧੇ ਸੈੱਟਾਂ ਵਿੱਚ ਅਗਲੇ ਦੌਰ ਵਿੱਚ ਪ੍ਰਵੇਸ਼ ਕੀਤਾ। ਪੌਲ ਨੇ ਸਪੇਨ ਦੇ ਅਲੇਜਾਂਦਰੋ ਡੇਵਿਡੋਵਿਚ ਫੋਕੀਨਾ ਨੂੰ 6-3, 7-5 ਨਾਲ ਹਰਾਇਆ ਜਦਕਿ ਫਰਿਟਜ਼ ਨੇ ਕੈਨੇਡਾ ਦੇ ਡੇਨਿਸ ਸ਼ਾਪੋਵਾਲੋਵ ਨੂੰ 6-4, 6-4 ਨਾਲ ਹਰਾਇਆ। ਵਿਸ਼ਵ ਦੇ ਅੱਠਵੇਂ ਨੰਬਰ ਦੇ ਖਿਡਾਰੀ ਹੋਲਗਰ ਰੂਨੇ ਨੇ ਅਰਜਨਟੀਨਾ ਦੇ ਡਿਏਗੋ ਸ਼ਵਾਰਟਜ਼ਮੈਨ ਨੂੰ 6-4, 6-2 ਨਾਲ ਹਰਾਇਆ। ਇਸ ਦੇ ਨਾਲ ਹੀ ਰੂਸ ਦੇ ਆਂਦਰੇ ਰੁਬਲੇਵ ਨੇ ਮਿਓਮੀਰ ਕੇਸਮਾਨੋਵਿਚ ਦੀ ਚੁਣੌਤੀ ਨੂੰ 6-1, 6-2 ਨਾਲ ਖਤਮ ਕੀਤੀ।


Tarsem Singh

Content Editor

Related News