ਭੁਵਨੇਸ਼ਵਰ ਨੇ ਬਣਾਇਆ T20I ''ਚ ਵਰਲਡ ਰਿਕਾਰਡ, ਪਿੱਛੇ ਰਹਿ ਗਏ ਕਈ ਵੱਡੇ ਗੇਂਦਬਾਜ਼
Monday, Jun 27, 2022 - 02:10 PM (IST)

ਸਪੋਰਟਸ ਡੈਸਕ- ਭਾਰਤ ਦੇ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਨੇ ਟੀ20 ਇੰਟਰਨੈਸ਼ਨਲ 'ਚ ਵੱਡਾ ਰਿਕਾਰਡ ਆਪਣੇ ਨਾਂ ਕੀਤਾ ਹੈ। ਭੁਵੀ ਟੀ20 ਇੰਟਰਨੈਸ਼ਨਲ ਕ੍ਰਿਕਟ ਦੇ ਇਤਿਹਾਸ 'ਚ ਪਾਵਰ ਪਲੇਅ 'ਚ ਸ਼ਭ ਤੋਂ ਜ਼ਿਆਦਾ ਵਿਕਟ ਲੈਣ ਵਾਲੇ ਗੇਂਦਬਾਜ਼ ਬਣ ਗਏ ਹਨ। ਉਨ੍ਹਾਂ ਨੇ ਮਲਾਹਾਈਡ ਕ੍ਰਿਕਟ ਕਲੱਬ ਗਰਾਊਂਡ 'ਚ ਆਇਰਲੈਂਡ ਦੇ ਖਿਲਾਫ ਪਹਿਲੇ ਟੀ20 ਮੈਚ ਦੇ ਦੌਰਾਨ ਇਹ ਉਪਲੱਬਧੀ ਹਾਸਲ ਕੀਤੀ ਹੈ।
ਇਹ ਵੀ ਪੜ੍ਹੋ : ਪ੍ਰਧਾਨਮੰਤਰੀ ਮੋਦੀ ਨੇ ਕੀਤੀ ਮਿਤਾਲੀ ਰਾਜ ਦੀ ਸ਼ਲਾਘਾ, ਕਿਹਾ- ਉਹ ਕਈ ਲੋਕਾਂ ਦੀ ਪ੍ਰੇਰਣਾ
ਭੁਵੀ ਨੇ ਪਾਰੀ ਦੀ ਪੰਜਵੀਂ ਗੇਂਦ 'ਤੇ ਆਇਰਲੈਂਡ ਦੇ ਕਪਤਾਨ ਐਂਡ੍ਰਿਊ ਬਾਲਬਰਨੀ ਨੂੰ ਆਊਟ ਕੀਤਾ ਤੇ ਟੀ20 ਇੰਟਰਨੈਸ਼ਨਲ 'ਚ ਆਪਣਾ 34ਵਾਂ ਪਾਵਰਪਲੇਅ ਵਿਕਟ ਪੂਰਾ ਕੀਤਾ। ਇਸ ਵਿਕਟ ਦੇ ਨਾਲ ਭਾਰਤੀ ਤੇਜ਼ ਗੇਂਦਬਾਜ਼ ਨੇ ਵੈਸਟਇੰਡੀਜ਼ ਦੇ ਸਾਬਕਾ ਸਪਿਨਰ ਸੈਮੁਅਲ ਬਦਰੀ ਤੇ ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਟਿਮ ਸਾਊਥੀ ਨੂੰ ਪਿੱਛੇ ਛੱਡ ਦਿੱਤਾ ਹੈ ਜਿਨ੍ਹਾਂ ਨੇ 33-33 ਵਿਕਟ ਲਈਆਂ ਹਨ।
ਮੈਚ ਦੀ ਗੱਲ ਕਰੀਏ ਤਾਂ ਦੀਪਕ ਹੁੱਡਾ ਤੇ ਹਾਰਦਿਕ ਪੰਡਯਾ ਦੀ ਧਮਾਕੇਦਾਰ ਪਾਰੀ ਨੇ ਟੀਮ ਇੰਡੀਆ ਨੂੰ 7 ਵਿਕਟ ਨਾਲ ਜਿਤਾਉਣ 'ਚ ਮਦਦ ਕੀਤੀ। ਭਾਰੀ ਵਰਖਾ ਦੇ ਬਾਅਦ ਨਿਰਧਾਰਤ 20 ਓਵਰਾਂ ਨੂੰ ਘਟਾ ਕੇ 12 (ਹਰੇਕ ਸਾਈਟ) ਕੀਤਾ ਗਿਆ। ਭੁਵੀ ਨੇ ਤਿੰਨ ਓਵਰ 'ਚ ਇਕ ਵਿਕਟ ਲਿਆ ਤੇ 16 ਦੌੜਾਂ ਦਿੱਤੀਆਂ।
ਇਹ ਵੀ ਪੜ੍ਹੋ : ਨੀਰਜ ਚੋਪੜਾ ਨੂੰ ਸੈਸ਼ਨ ਦੇ ਪਹਿਲੇ ਡਾਇਮੰਡ ਲੀਗ ਮੀਟ 'ਚ ਮਿਲੇਗੀ ਸਖ਼ਤ ਚੁਣੌਤੀ
ਹੁਡਾ ਨੇ 29 ਗੇਂਦਾਂ 'ਤੇ 47 ਦੌੜਾਂ ਦੀ ਪਾਰੀ ਖੇਡੀ ਜਦਕਿ ਹਾਰਦਿਕ ਨੇ 12 ਗੇਂਦਾਂ 'ਤੇ 24 ਦੌੜਾਂ ਦੀ ਪਾਰੀ ਖੇਡ ਕੇ ਟੀਮ ਇੰਡੀਆ ਨੂੰ ਸਿਰਫ਼ 9.2 ਓਵਰ 'ਚ 7 ਵਿਕਟ ਲੈ ਕੇ 109 ਦੌੜਾਂ ਦਾ ਪਿੱਚਾ ਕਰਨ 'ਚ ਮਦਦ ਕੀਤੀ। ਇਸ ਤੋਂ ਪਹਿਲਾਂ ਪਹਿਲਾ ਪਾਰੀ 'ਚ ਹੈਰੀ ਟੇਕਰ ਦੇ ਅਜੇਤੂ 64 ਦੌੜਾਂ ਨਾਲ ਆਇਰਲੈਂਡ ਨੂੰ ਭਾਰਤ ਦੇ ਖ਼ਿਲਾਫ਼ 108/4 ਦਾ ਸਕੋਰ ਬਣਾਇਆ। ਇਸ ਜਿੱਤ ਦੇ ਨਾਲ ਹੀ ਭਾਰਤ ਨੇ ਦੋ ਮੈਚਾਂ ਦੀ ਸੀਰੀਜ਼ 'ਚ 1-0 ਦੀ ਬੜ੍ਹਤ ਬਣਾ ਲਈ ਹੈ ਤੇ ਦੋਵੇਂ ਟੀਮਾਂ ਮੰਗਲਵਾਰ ਨੂੰ ਦੂਜੇ ਟੀ-20 ਮੈਚ ਲਈ ਭਿੜਨਗੀਆਂ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।