ਭੁਵਨੇਸ਼ਵਰ ਨੇ T20I ਕ੍ਰਿਕਟ ''ਚ ਰਚਿਆ ਇਤਿਹਾਸ, ਪਾਵਰਪਲੇਅ ''ਚ ਬਣਾਇਆ ਇਹ ਵੱਡਾ ਰਿਕਾਰਡ

Sunday, Jul 10, 2022 - 04:29 PM (IST)

ਭੁਵਨੇਸ਼ਵਰ ਨੇ T20I ਕ੍ਰਿਕਟ ''ਚ ਰਚਿਆ ਇਤਿਹਾਸ, ਪਾਵਰਪਲੇਅ ''ਚ ਬਣਾਇਆ ਇਹ ਵੱਡਾ ਰਿਕਾਰਡ

ਬਰਮਿੰਘਮ- ਭਾਰਤ ਦੇ ਸਟਾਰ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਨੇ ਇੰਗਲੈਂਡ ਦੀ ਬੱਲੇਬਾਜ਼ੀ ਲਾਈਨਅਪ 'ਤੇ ਕਹਿਰ ਵਰ੍ਹਾਉਂਦੇ ਹੋਏ ਟੀਮ ਨੂੰ ਨਾ ਸਿਰਫ਼ 49 ਦੌੜਾਂ ਨਾਲ ਜਿੱਤ ਦਰਜ ਕਰਾਉਂਦੇ ਹੋਏ ਸੀਰੀਜ਼ 'ਤੇ ਅਜੇਤੂ ਬੜ੍ਹਤ ਹਾਸਲ ਕਰਨ 'ਚ ਯੋਗਦਾਨ ਦਿੱਤਾ ਸਗੋਂ ਟੀ20 ਕ੍ਰਿਕਟ 'ਚ ਇਤਿਹਾਸ ਵੀ ਰਚ ਦਿੱਤਾ ਹੈ। ਭੁਵਨੇਸ਼ਵਰ ਟੀ20 ਕ੍ਰਿਕਟ 'ਚ ਪਾਵਰਪਲੇਅ 'ਚ 500 ਡਾਟ ਗੇਂਦ ਕਰਾਉਣ ਵਾਲੇ ਪਹਿਲੇ ਭਾਰਤੀ ਗੇਂਦਬਾਜ਼ ਬਣ ਗਏ ਹਨ। 

ਇਹ ਵੀ ਪੜ੍ਹੋ : ਵਿਸ਼ਵ ਖੇਡ : ਵਰਮਾ ਤੇ ਜੋਤੀ ਦੀ ਮਿਕਸਡ ਟੀਮ ਨੂੰ ਕਾਂਸੀ ਤਮਗ਼ਾ

ਭੁਵਨੇਸ਼ਵਰ ਨੇ 171 ਦੌੜਾਂ ਦਾ ਬਚਾਅ ਕਰਦੇ ਹੋਏ ਭਾਰਤ ਨੂੰ ਇਕ ਸਹੀ ਸ਼ੁਰੂਆਤ ਦਿੱਤੀ ਤੇ 32 ਸਾਲਾ ਸੀਨੀਅਰ ਪੇਸਰ ਨੇ ਇੰਗਲੈਂਡ ਦੇ ਸਲਾਮੀ ਬੱਲੇਬਾਜ਼ ਜੇਸਨ ਰਾਏ ਨੂੰ ਇੰਗਲੈਂਡ ਦੀ ਪਾਰੀ ਦੀ ਪਹਿਲੀ ਗੇਂਦ 'ਤੇ ਗੋਲਡਨ ਡੱਕ ਦਾ ਸ਼ਿਕਾਰ ਬਣਾਇਆ। ਮੈਚ 'ਚ ਭੁਵਨੇਸ਼ਵਰ ਟੀ20 ਇੰਟਰਨੈਸ਼ਨਲ ਦੇ ਇਤਿਹਾਸ 'ਚ 500 ਡਾਟ ਗੇਂਦ ਕਰਾਉਣ ਵਾਲੇ ਪਹਿਲੇ ਗੇਂਦਬਾਜ਼ ਬਣ ਗਏ। ਵੈਸਟਇੰਡੀਜ਼ ਦੇ ਸੈਮੁਅਲ ਬਦਰੀ ਇਸ ਮਾਮਲੇ 'ਚ 383 ਵਿਕਟਸ ਦ ਨਾਲ ਦੂਜੇ ਤੇ ਨਿਊਜ਼ੀਲੈਂਡ ਦੇ ਟਿਮ ਸਾਊਥੀ 368 ਦੇ ਨਾਲ ਤੀਜੇ ਸਥਾਨ 'ਤੇ ਹਨ। 

ਇਹ ਵੀ ਪੜ੍ਹੋ : ਵਿਆਹ ਦੇ ਬੰਧਨ 'ਚ ਬੱਝੇ ਅਭਿਨੇਤਰੀ ਪਾਇਲ ਰੋਹਤਗੀ ਤੇ ਰੈਸਲਰ ਸੰਗਰਾਮ ਸਿੰਘ, ਦੇਖੋ ਤਸਵੀਰਾਂ

ਜ਼ਿਕਰਯੋਗ ਹੈ ਕਿ ਭੁਵਨੇਸ਼ਵਰ ਤੇ ਜਸਪ੍ਰੀਤ ਬੁਮਰਾਹ ਦੀ ਅਗਵਾਈ 'ਚ ਭਾਰਤੀ ਤੇਜ਼ ਹਮਲੇ ਨੇ ਇੰਗਲੈਂਡ ਦੇ ਬੱਲੇਬਾਜ਼ਾਂ ਦਾ ਰੱਜ ਕੇ ਕੁਟਾਪਾ ਚਾੜ੍ਹਿਆ। ਭਾਰਤ ਨੇ ਇੰਗਲੈਂਡ ਨੂੰ 17 ਓਵਰ 'ਚ 121 'ਤੇ ਸਮੇਟ ਦਿੱਤਾ ਜਿਸ 'ਚ ਮੋਈਨ ਅਲੀ (35) ਤੇ ਡੇਵਿਡ ਵਿਲੀ (33*) ਦੇ ਇਲਾਵਾ ਕੋਈ ਨਹੀਂ ਚਲ ਸਕਿਆ। ਇਸ ਤੋਂ ਪਹਿਲਾਂ ਭਾਰਤੀ ਬੱਲੇਬਾਜ਼ਾਂ ਨੇ ਕਪਤਾਨ ਰੋਹਿਤ ਸ਼ਰਮਾ (31) ਤੇ ਰਵਿੰਦਰ ਜਡੇਜਾ (46*) ਦੀਆਂ ਕੋਸ਼ਿਸਾਂ ਨਾਲ ਆਪਣੇ 20 ਓਵਰਾਂ 'ਚ 170/8 ਦਾ ਚੁਣੌਤੀਪੂਰਨ ਸਕੋਰ ਬਣਾਇਆ ਜਿਸ ਨਾਲ ਟੀਮ ਇੰਡੀਆ 49 ਦੌੜਾਂ ਨਾਲ ਜਿੱਤਣ 'ਚ ਸਫਲ ਰਹੀ।  

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News