ਭੁਵਨੇਸ਼ਵਰ ਕੁਮਾਰ ਨੇ ਸੰਦੀਪ ਨੂੰ ਜ਼ੀਰੋ ''ਤੇ ਕੀਤਾ ਆਊਟ, ਬਣਾ ਦਿੱਤਾ ਇਹ ਰਿਕਾਰਡ

05/05/2022 10:30:19 PM

ਮੁੰਬਈ- ਦਿੱਲੀ ਕੈਪੀਟਲਸ ਦੇ ਵਿਰੁੱਧ ਸਨਰਾਈਜ਼ਰਜ਼ ਹੈਦਰਾਬਾਦ ਨੂੰ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਨੇ ਵਧੀਆ ਸ਼ੁਰੂਆਤ ਦਿੱਤੀ। ਭੁਵਨੇਸ਼ਵਰ ਕੁਮਾਰ ਨੇ ਮੈਚ ਦੇ ਪਹਿਲੇ ਹੀ ਓਵਰ ਵਿਚ ਦਿੱਲੀ ਦੇ ਸਲਾਮੀ ਬੱਲੇਬਾਜ਼ ਨੂੰ ਆਊਟ ਕਰ ਪਵੇਲੀਅਨ ਦਾ ਰਸਤਾ ਦਿਖਾ ਦਿੱਤਾ। ਭੁਵਨੇਸ਼ਵਰ ਨੇ ਓਵਰ ਦੀ 5ਵੀਂ ਗੇਂਦ 'ਤੇ ਸੰਦੀਪ ਨੂੰ ਜ਼ੀਰੋ 'ਤੇ ਚੱਲਦਾ ਕੀਤਾ। ਇਸ ਦੇ ਨਾਲ ਹੀ ਭੁਵਨੇਸ਼ਵਰ ਕੁਮਾਰ ਨੇ ਆਪਣੇ ਨਾਂ ਇਕ ਰਿਕਾਰਡ ਬਣਾ ਲਿਆ ਹੈ।

PunjabKesari

ਇਹ ਖ਼ਬਰ ਪੜ੍ਹੋ- ਪ੍ਰਿਥਵੀ ਸ਼ਾਹ ਨੇ ਮੁੰਬਈ ਦੇ ਬਾਂਦਰਾ 'ਚ ਲਿਆ ਘਰ, ਕੀਮਤ ਜਾਣ ਉੱਡ ਜਾਣਗੇ ਤੁਹਾਡੇ ਹੋਸ਼
ਭੁਵਨੇਸ਼ਵਰ ਕੁਮਾਰ ਆਈ. ਪੀ. ਐੱਲ. ਦੇ ਪਾਵਰ ਪਲੇਅ ਵਿਚ ਸਭ ਤੋਂ ਜ਼ਿਆਦਾ ਵਿਕਟਾਂ ਹਾਸਲ ਕਰਨ ਵਾਲੇ ਗੇਂਦਬਾਜ਼ ਬਣ ਗਏ ਹਨ। ਪਾਵਰ ਪਲੇਅ ਵਿਚ ਹੁਣ ਭੁਵਨੇਸ਼ਵਰ ਦੇ ਨਾਂ 55 ਵਿਕਟਾਂ ਹੋ ਗਈਆਂ ਹਨ ਅਤੇ ਉਨ੍ਹਾਂ ਨੇ ਸੰਦੀਪ ਸ਼ਰਮਾ ਨੂੰ ਪਿੱਛੇ ਛੱਡ ਦਿੱਤਾ ਹੈ। ਸੰਦੀਪ ਸ਼ਰਮਾ 54 ਵਿਕਟਾਂ ਦੇ ਨਾਲ ਆਈ. ਪੀ. ਐੱਲ. ਦੇ ਪਾਵਰ ਪਲੇਅ ਵਿਚ ਸਭ ਤੋਂ ਜ਼ਿਆਦਾ ਵਿਕਟਾਂ ਹਾਸਲ ਕਰਨ ਵਾਲੇ ਗੇਂਦਬਾਜ਼ਾਂ ਦੀ ਸੂਚੀ ਵਿਚ ਦੂਜੇ ਸਥਾਨ 'ਤੇ ਹੈ।

PunjabKesari

ਇਹ ਖ਼ਬਰ ਪੜ੍ਹੋ- ਐਂਡੀ ਮਰੇ ਬੀਮਾਰੀ ਦੇ ਕਾਰਨ ਜੋਕੋਵਿਚ ਦੇ ਵਿਰੁੱਧ ਮੈਚ ਤੋਂ ਹਟੇ
ਇਸ ਦੇ ਨਾਲ ਹੀ ਭੁਵਨੇਸ਼ਵਰ ਆਈ. ਪੀ. ਐੱਲ. ਵਿਚ ਮੈਚ ਦੇ ਪਹਿਲੇ ਓਵਰ ਵਿਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਗੇਂਦਬਾਜ਼ ਵੀ ਹਨ। ਭੁਵਨੇਸ਼ਵਰ ਨੇ ਹੁਣ ਤੱਕ ਮੈਚ ਦੇ ਪਹਿਲੇ ਓਵਰ ਵਿਚ 20 ਵਿਕਟਾਂ ਆਪਣੇ ਨਾਂ ਕੀਤੀਆਂ ਹਨ। ਇਸ ਮਾਮਲੇ ਵਿਚ ਵੀ ਉਹ ਬਾਕੀ ਤੇਜ਼ ਗੇਂਦਬਾਜ਼ਾਂ ਤੋਂ ਕਾਫੀ ਅੱਗੇ ਹਨ। ਇਸ ਮਾਮਲੇ ਵਿਚ ਦੂਜੇ ਸਥਾਨ 'ਤੇ ਪ੍ਰਵੀਨ ਕੁਮਾਰ ਦਾ ਨਾਂ ਹੈ। ਉਨ੍ਹਾਂ ਨੇ ਪਹਿਲੇ ਓਵਰ ਵਿਚ 15 ਵਿਕਟਾਂ ਆਪਣੇ ਨਾਂ ਕੀਤੀਆਂ ਹਨ। ਦੇਖੋ ਭੁਵਨੇਸ਼ਵਰ ਦੇ ਅੰਕੜੇ-
ਆਈ. ਪੀ. ਐੱਲ. ਮੈਚ ਦੇ ਪਹਿਲੇ 6 ਓਵਰਾਂ ਵਿਚ ਸਭ ਤੋਂ ਜ਼ਿਆਦਾ ਵਿਕਟਾਂ

55- ਭੁਵਨੇਸ਼ਵਰ ਕੁਮਾਰ
54- ਸੰਦੀਪ ਸ਼ਰਮਾ
53- ਉਮੇਸ਼ ਯਾਦਵ
52- ਜ਼ਹੀਰ ਖਾਨ
ਪਹਿਲੇ ਓਵਰ ਵਿਚ ਸਭ ਤੋਂ ਜ਼ਿਆਦਾ ਆਈ. ਪੀ. ਐੱਲ. ਵਿਕਟਾਂ
20- ਭੁਵਨੇਸ਼ਰ ਕੁਮਾਰ
15- ਪ੍ਰਵੀਨ ਕੁਮਾਰ
13- ਸੰਦੀਪ ਕੁਮਾਰ
12- ਟ੍ਰੇਂਟ ਬੋਲਟ
12- ਜ਼ਹੀਰ ਖਾਨ
ਆਈ. ਪੀ. ਐੱਲ. ਵਿਚ ਸਭ ਤੋਂ ਜ਼ਿਆਦਾ ਮਿਡਨ ਓਵਰ
14- ਪ੍ਰਵੀਨ ਕੁਮਾਰ
10- ਭੁਵਨੇਸ਼ਵਰ ਕੁਮਾਰ
10- ਇਰਫਾਨ ਪਠਾਨ
08- ਲਸਿਥ ਮਲਿੰਗਾ
08- ਸੰਦੀਪ ਸ਼ਰਮਾ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Gurdeep Singh

Content Editor

Related News