ਭੂਟਾਨ ਨੇ ਦਿੱਲੀ ਬਲੂਜ਼ ਨੂੰ 2-1 ਨਾਲ ਹਰਾਇਆ

05/20/2019 9:15:28 PM

ਨਵੀਂ ਦਿੱਲੀ— ਭੂਟਾਨ ਇਲੈਵਨ ਨੇ ਰਾਜਧਾਨੀ ਦੇ ਅੰਬੇਡਕਰ ਸਟੇਡੀਅਮ 'ਚ ਖੇਡੇ ਗਏ ਪ੍ਰਦਰਸ਼ਨੀ ਫੁੱਟਬਾਲ ਮੈਚ 'ਚ ਸੋਮਵਾਰ ਨੂੰ ਰੋਮਾਂਚਕ ਮੁਕਾਬਲੇ 'ਚ ਦਿੱਲੀ ਬਲੂਜ਼ ਇਲੈਵਨ ਨੂੰ 2-1 ਨਾਲ ਹਰਾ ਦਿੱਤਾ। ਮੁਕਾਬਲੇ ਦੀ ਸ਼ੁਰੂਆਤ 'ਚ ਦਿੱਲੀ ਬਲੂਜ਼ ਵਲੋਂ ਮੁਕੇਸ਼ ਨੈਥਾਨਿਅਲ ਨੇ ਸ਼ਾਨਦਾਰ ਹੈਡਰ ਲਗਾਉਂਦੇ ਹੋਏ ਟੀਮ ਨੂੰ 1-0 ਨਾਲ ਬੜ੍ਹਤ ਦਿਵਾਈ। ਭੂਟਾਨ ਨੇ ਹਾਲਾਂਕਿ ਪਹਿਲੇ ਹਾਫ ਦੇ 45ਵੇਂ ਮਿੰਟ 'ਚ ਪੈਨਲਟੀ 'ਤੇ ਦੋਰਜੀ ਦੇ ਗੋਲ ਨਾਲ ਸਕੋਰ 1-1 ਦੀ ਬਰਾਬਰੀ 'ਤੇ ਪਹੁੰਚਾ ਦਿੱਤਾ। ਭੂਟਾਨ ਨੇ ਇਸ ਦੇ ਨਾਲ ਹੀ ਚੇਂਚੋ ਨੇ 69ਵੇਂ ਮਿੰਟ 'ਚ ਗੋਲ ਕਰਕੇ ਟੀਮ ਨੂੰ 2-1 ਨਾਲ ਬੜ੍ਹਤ ਦਿਵਾ ਦਿੱਤੀ ਸੀ। ਦਿੱਲੀ ਦੇ ਫਾਰਵਰਡ ਖਿਡਾਰੀਆਂ ਨੂੰ ਹਾਲਾਂਕਿ ਬਾਅਦ 'ਚ ਗੋਲ ਕਰਨ ਦੇ 2 ਬਹੁਤ ਆਸਾਨ ਮੌਕੇ ਮਿਲੇ ਪਰ ਉਹ ਗੋਲ ਕਰਨ ਤੋਂ ਖੁੰਝ ਗਏ ਤੇ ਇਸ ਦੇ ਨਾਲ ਹੀ ਭੂਟਾਨ ਨੇ ਮੁਕਾਬਲੇ ਨੂੰ 2-1 ਨਾਲ ਜਿੱਤ ਲਿਆ।


Gurdeep Singh

Content Editor

Related News