ਭੁੱਲਰ ਦਾ ਮੈਕਯੁੰਗ ਓਪਨ ਦੇ ਤੀਜੇ ਦੌਰ ’ਚ ਨਿਰਾਸ਼ਾਜਨਕ ਪ੍ਰਦਰਸ਼ਨ
Sunday, May 04, 2025 - 04:50 PM (IST)

ਇੰਚੀਓਨ (ਦੱਖਣੀ ਕੋਰੀਆ)– ਭਾਰਤੀ ਗੋਲਫਰ ਗਗਨਜੀਤ ਭੁੱਲਰ ਜੀ. ਐੱਸ. ਕੈਲਟੇਕਸ ਮੈਕਯੁੰਗ ਓਪਨ ਦੇ ਤੀਜੇ ਦੌਰ ਵਿਚ ਸ਼ਨੀਵਾਰ ਨੂੰ ਇੱਥੇ ਨਿਰਾਸ਼ਾਜਨਕ ਸ਼ੁਰੂਆਤ ਤੋਂ ਉੱਭਰ ਨਹੀਂ ਸਕਿਆ ਤੇ ਉਹ ਸਾਂਝੇ ਤੌਰ ’ਤੇ 27ਵੇਂ ਸਥਾਨ ’ਤੇ ਖਿਸਕ ਗਿਆ।
ਭੁੱਲਰ ਨੇ ਸ਼ੁੱਕਰਵਾਰ ਨੂੰ ਕੁਝ ਸਮੇਂ ਲਈ ਬੜ੍ਹਤ ਬਣਾਈ ਸੀ ਪਰ ਦੂਜੇ ਦੌਰ ਤੋਂ ਬਾਅਦ ਸਾਂਝੇ ਤੌਰ ’ਤੇ 6ਵੇਂ ਸਥਾਨ ’ਤੇ ਸੀ। ਉਸ ਨੇ ਤੀਜੇ ਦੌਰ ਦੇ ਪਹਿਲੇ 5 ਹੋਲ ਵਿਚ ਤਿੰਨ ਬੋਗੀਆਂ ਕਰਨ ਤੋਂ ਬਾਅਦ 3 ਓਵਰ 74 ਦਾ ਸਕੋਰ ਕੀਤਾ। ਸ਼ੁਰੂਆਤੀ ਤਿੰਨ ਦੌਰ ਵਿਚ 70-68-84 ਦੇ ਕਾਰਡ ਖੇਡਣ ਤੋਂ ਬਾਅਦ ਉਸਦਾ ਸਕੋਰ ਇਕ ਓਵਰ ਦਾ ਹੈ।