ਭੁਵਨੇਸ਼ਵਰ, ਗੋਆ, ਨਵੀਂ ਮੁੰਬਈ ''ਚ ਹੋਣਗੇ ਫੀਫਾ ਅੰਡਰ 17 ਮਹਿਲਾ ਵਿਸ਼ਵ ਕੱਪ ਦੇ ਮੈਚ, ਡਰਾਅ 24 ਨੂੰ

04/15/2022 4:46:18 PM

ਮੁੰਬਈ- ਵਿਸ਼ਵ ਫੁੱਟਬਾਲ ਦੀ ਰੈਗੁਲੇਟਰੀ ਇਕਾਈ ਫੀਫਾ ਨੇ ਫੀਫਾ ਅੰਡਰ 17 ਮਹਿਲਾ ਵਿਸ਼ਵ ਕੱਪ ਦੇ ਮੈਚ ਭੁਵਨੇਸ਼ਵਰ, ਗੋਆ ਤੇ ਨਵੀਂ ਮੁੰਬਈ 'ਚ ਕਰਾਉਣ ਦਾ ਫ਼ੈਸਲਾ ਕੀਤਾ ਹੈ। ਟੂਰਨਾਮੈਂਟ ਇਸ ਸਾਲ ਅਕਤੂਬਰ 'ਚ ਖੇਡਿਆ ਜਾਵੇਗਾ। ਫੀਫਾ ਨੇ ਦੱਸਿਆ ਕਿ ਟੂਰਨਾਮੈਂਟ ਦਾ ਡਰਾਅ ਜਿਊਰਿਖ 'ਚ 24 ਜੂਨ ਨੂੰ ਕੱਢਿਆ ਜਾਵੇਗਾ। ਕੋਰੋਨਾ ਮਹਾਮਾਰੀ ਕਾਰਨ 2020 'ਚ ਟੂਰਨਾਮੈਂਟ ਨਹੀਂ ਹੋ ਸਕਿਆ ਸੀ।

ਫੀਫਾ, ਸਰਬ ਭਾਰਤੀ ਫੁੱਟਬਾਲ ਮਹਾਸੰਘ ਤੇ ਸਥਾਨਕ ਆਯੋਜਨ ਕਮੇਟੀ ਨੇ ਵਿਸਥਾਰ ਨਾਲ ਸਮੀਖਿਆ ਦੇ ਬਾਅਦ ਮੇਜ਼ਬਾਨ ਸ਼ਹਿਰਾਂ ਦਾ ਐਲਾਨ ਕੀਤਾ ਹੈ। ਫੀਫਾ ਮਹਿਲਾ ਫੁੱਟਬਾਲ ਦੇ ਮੁੱਖ ਅਧਿਕਾਰੀ ਸਰਾਈ ਬੇਰੇਮਨ ਨੇ ਕਿਹਾ ਕਿ ਹਾਲ ਹੀ 'ਚ ਫੀਫਾ ਦੀ ਭਾਰਤ ਯਾਤਰਾ ਦੇ ਬਾਅਦ ਇਹ ਅਹਿਮ ਕਦਮ ਹੈ ਤੇ ਇਸ ਨਾਲ ਟੂਰਨਾਮੈਂਟ ਦੇ ਆਯੋਜਨ ਦੀ ਉਲਟੀ ਗਿਣਤੀ ਵੀ ਸ਼ੁਰੂ ਹੋ ਗਈ ਹੈ। ਭਾਰਤ ਦੇ ਇਲਾਵਾ ਬ੍ਰਾਜ਼ੀਲ, ਚਿਲੀ, ਕੋਲੰਬੀਆ, ਜਾਪਾਨ ਤੇ ਨਿਊਜ਼ੀਲੈਂਡ ਇਸ 'ਚ ਹਿੱਸਾ ਲੈਣ ਦੀ ਪੁਸ਼ਟੀ ਕਰ ਚੁੱਕੇ ਹਨ। ਟੂਰਨਾਮੈਂਟ 11 ਤੋਂ 30 ਅਕਤੂਬਰ ਤਕ ਖੇਡਿਆ ਜਾਵੇਗਾ।


Tarsem Singh

Content Editor

Related News