ਟੋਕੀਓ ਪੈਰਾਲੰਪਿਕ : ਭਾਵਿਨਾਬੇਨ ਪਟੇਲ ਦਾ ਇਤਿਹਾਸਕ ਪ੍ਰਦਰਸ਼ਨ ਜਾਰੀ, ਫ਼ਾਈਨਲ 'ਚ ਪੁੱਜੀ
Saturday, Aug 28, 2021 - 10:45 AM (IST)
ਟੋਕੀਓ- ਭਾਰਤ ਦੀ ਪੈਰਾ ਟੇਬਲ ਟੈਨਿਸ ਖਿਡਾਰੀ ਭਾਵਿਨਾਬੇਨ ਪਟੇਲ ਨੇ ਇੱਥੇ ਪੈਰਾਲੰਪਿਕ ਖੇਡਾਂ ਦੇ ਮਹਿਲਾ ਸਿੰਗਲ ਵਰਗ 4 ਦੇ ਸੈਮੀਫ਼ਾਈਨਲ 'ਚ ਚੀਨ ਦੀ ਵਰਲਡ ਨੰਬਰ-3 ਝਾਂਗ ਮੀਆਓ ਨੂੰ 3-2 ਨਾਲ ਹਰਾ ਕੇ ਫ਼ਾਈਨਲ 'ਚ ਪ੍ਰਵੇਸ਼ ਕਰ ਲਿਆ ਹੈ। ਪਹਿਲਾ ਗੇਮ 7-11 ਨਾਲ ਹਾਰਨ ਦੇ ਬਾਅਦ 34 ਸਾਲਾ ਭਾਵਿਨਾ ਨੇ ਰੀਓ ਪੈਰਾਲੰਪਿਕ ਖੇਡਾਂ ਦੀ ਚਾਂਦੀ ਤਮਗ਼ਾ ਜੇਤੂ ਮੀਆਓ ਨੂੰ 7-11, 11-7, 11-4, 911, 11-8 ਨਾਲ ਹਰਾਕੇ ਸ਼ਾਨਦਾਰ ਵਾਪਸੀ ਕੀਤੀ। 34 ਮਿੰਟ ਦੀ ਪ੍ਰਤੀਯੋਗਿਤਾ 'ਚ ਉਨ੍ਹਾਂ ਨੇ ਫ਼ਾਈਨਲ 'ਚ ਜਗ੍ਹਾ ਪੱਕੀ ਕਰ ਦਿੱਤੀ।
ਇਹ ਵੀ ਪੜ੍ਹੋ : ਚੀਨੀ ਜਿਮਨਾਸਟ ਝੂ ਸ਼ੁਇੰਗ ਦਾ ਦਾਅਵਾ, ਤਮਗੇ ਤੋਂ ਵੱਖ ਹੋ ਰਹੀ ਹੈ ਧਾਤੂ
ਪਹਿਲੀ ਵਾਰ ਪੈਰਾਲੰਪੀਅਨ ਭਾਵਿਨਾ ਨੇ ਅਜੇ ਤਕ ਭਾਰਤ ਨੂੰ ਘੱਟੋ-ਘੱਟ ਇਕ ਚਾਂਦੀ ਦੇ ਤਮਗ਼ੇ ਦਾ ਭਰੋਸਾ ਦਿੱਤਾ ਹੈ ਜੋ ਟੇਬਲ ਟੈਨਿਸ 'ਚ ਪਹਿਲਾ ਹੈ। ਫ਼ਾਈਨਲ 'ਚ ਭਾਵਨਾ ਚੀਨ ਦੀ ਝੋਊ ਯਿੰਗ ਨਾਲ ਭਿੜੇਗੀ ਜਿਸ ਤੋਂ ਉਹ ਗਰੁੱਪ ਪੜਾਅ 'ਚ ਟੋਕੀਓ ਪੈਰਾਲੰਪਿਕ 'ਚ ਆਪਣੇ ਪਹਿਲੇ ਮੈਚ ਵਿਚ ਸਿੱਧੇ ਗੇਮ 'ਚ ਹਾਰ ਗਈ ਸੀ। ਇਹ ਭਾਰਤੀ ਪੈਡਲਰ ਲਈ ਇਕ ਸਨਸਨੀਖ਼ੇਜ਼ ਵਾਪਸੀ ਹੈ ਕਿਉਂਕਿ ਉਸ ਨੇ ਨਾ ਸਿਰਫ਼ ਸ਼ੁਰੂਆਤੀ ਦੌਰ 'ਚ ਜਗ੍ਹਾ ਬਣਾਈ ਸਗੋਂ ਸੈਮੀਫ਼ਾਈਨਲ 'ਚ ਪਹੁੰਚਣ ਲਈ ਰੀਓ 2016 ਦੇ ਸੋਨ ਤਮਗ਼ਾ ਜੇਤੂ ਸਰਬੀਆ ਦੇ ਬੇਰੀਸਲਾਵਾ ਪੇਰੀਕ ਰੈਂਕੋਵਿਕ ਸਮੇਤ ਤਿੰਨ ਮਜ਼ਬੂਤ ਵਿਰੋਧੀ ਮੁਕਾਬਲੇਬਾਜ਼ਾਂ ਨੂੰ ਵੀ ਹਰਾਇਆ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।