ਭਰਤ ਦੇ ਸੈਂਕੜੇ ਨੇ ਭਾਰਤ-ਏ ਨੂੰ ਸੰਭਾਲਿਆ

Friday, May 31, 2019 - 10:48 PM (IST)

ਭਰਤ ਦੇ ਸੈਂਕੜੇ ਨੇ ਭਾਰਤ-ਏ ਨੂੰ ਸੰਭਾਲਿਆ

ਹੁਬਲੀ— ਵਿਕਟਕੀਪਰ ਬੱਲੇਬਾਜ਼ ਕੋਨਾ ਭਰਤ (117) ਦੇ ਸੈਂਕੜੇ ਨਾਲ ਭਾਰਤ-ਏ ਨੇ ਸ਼੍ਰੀਲੰਕਾ-ਏ ਵਿਰੁੱਧ ਦੂਜੇ ਗੈਰ-ਅਧਿਕਾਰਤ ਟੈਸਟ ਮੈਚ 'ਚ ਸ਼ੁੱਕਰਵਾਰ ਇਥੇ ਪਹਿਲੇ ਦਿਨ ਪਹਿਲੀ ਪਾਰੀ 'ਚ 269 ਦੌੜਾਂ ਬਣਾਈਆਂ। ਦਿਨ ਦੀ ਖੇਡ ਖਤਮ ਹੋਣ ਤਕ ਸ਼੍ਰੀਲੰਕਾ-ਏ ਦੀ ਟੀਮ 87 ਦੌੜਾਂ 'ਤੇ 4 ਵਿਕਟਾਂ ਗੁਆ ਕੇ ਬੈਕਫੁੱਟ 'ਤੇ ਆ ਗਈ। ਟੀਮ ਹੁਣ ਵੀ ਭਾਰਤ ਤੋਂ 182 ਦੌੜਾਂ ਪਿੱਛੇ ਹੈ ਤੇ ਉਸਦੀਆਂ ਛੇ ਵਿਕਟਾਂ ਬਾਕੀ ਹਨ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ ਸੀ ਪਰ ਭਰਤ ਦੇ ਸੈਂਕੜੇ ਨੇ ਉਸ ਨੂੰ ਬਚਾਅ ਲਿਆ।


author

KamalJeet Singh

Content Editor

Related News