ਭਾਰਦਵਾਜ ਭਾਰਤੀ ਜੂਨੀਅਰ ਅੰਤਰਰਾਸ਼ਟਰੀ ਗ੍ਰਾਂ ਪ੍ਰੀ ਦੇ ਫਾਈਨਲ ''ਚ

09/02/2017 10:28:18 PM

ਪੁਣੇ— ਯੁਵਾ ਸ਼ਟਲਰ ਰਾਹੁਲ ਭਾਰਦਵਾਜ ਨੇ ਸ਼ਨੀਵਾਰ ਇੱਥੇ ਸਖਤ ਮੁਕਾਬਲੇ 'ਚ ਹਮਵਤਨ ਕਿਰਣ ਜਾਰਜ 'ਤੇ ਜਿੱਤ ਦਰਜ ਕਰਕੇ ਭਾਰਤੀ ਜੂਨੀਅਰ ਅੰਤਰਰਾਸ਼ਟਰੀ ਗ੍ਰਾਂ ਪ੍ਰੀ ਦੇ ਪੁਰਸ਼ ਸਿੰਗਜ਼ ਫਾਈਨਲ 'ਚ ਪ੍ਰਵੇਸ਼ ਕੀਤਾ। ਭਾਰਦਵਾਜ ਦੇ ਜਾਰਜ ਨੂੰ ਇਕ ਘੰਟੇ 3 ਮਿੰਟ ਤਕ ਚੱਲੇ ਮੈਚ 'ਚ 21-16, 29-22, 24-22 ਨਾਲ ਹਰਾ ਦਿੱਤਾ।
ਹੁਣ ਐਤਵਾਰ ਨੂੰ ਫਾਈਨਲ 'ਚ ਉਸਦਾ ਸਾਹਮਣਾ ਥਾਈਲੈਂਡ ਦੇ ਚੋਟੀ ਦੇ ਦਰਜਾ ਪ੍ਰਾਪਤ ਕੁਨਲਾਵੁਤ ਨਾਲ ਹੋਵੇਗਾ। ਭਾਰਦਵਾਜ ਨੇ ਅੱਜ ਹੋਏ ਕੁਆਟਰਫਾਈਨਲ 'ਚ ਥਾਈਲੈਂਡ ਦੇ ਦੂਸਰੇ ਦਰਜਾ ਰੂਤਾਨਪਾਕ ਆਉਪਥੋਂਗ ਨੂੰ 15-21, 21-14, 21-12 ਨਾਲ ਹਰਾਇਆ।


Related News