ਸਾਬਕਾ ਬ੍ਰਾਜ਼ੀਲ ਫੁੱਟਬਾਲ ਪ੍ਰਧਾਨ 'ਤੇ ਲੱਗਾ ਉਮਰ ਭਰ ਲਈ ਬੈਨ

Tuesday, Apr 16, 2019 - 02:32 PM (IST)

ਸਪੋਰਟਸ ਡੈਸਕ : ਸਪੋਰਟਸ ਡੈਸਕ : ਬ੍ਰਾਜ਼ੀਲ ਫੁੱਟਬਾਲ ਸੰਘ ਦੇ ਸਾਬਕਾ ਪ੍ਰਧਾਨ ਜੋਸ ਮਾਰੀਆ ਮਾਰਿਨ 'ਤੇ ਭ੍ਰਿਸ਼ਟਾਚਾਰ ਗਤੀਵਿਧਿਆਂ ਵਿਚ ਸ਼ਾਮਲ ਹੋਣ ਲਈ ਕੌਮਾਂਤਰੀ ਫੁੱਟਬਾਲ ਮਹਾਸੰਘ (ਫੀਫਾ) ਨੇ ਉਮਰ ਭਰ ਲਈ ਬੈਨ ਲਾ ਦਿੱਤਾ ਹੈ। 86 ਸਾਲਾ ਮਾਰਿਨ 'ਤੇ ਫੀਫਾ ਨੇ 997,000 ਅਮਰੀਕਾ ਡਾਲਰ ਦਾ ਜੁਰਮਾਨਾ ਲਗਾਉਣ ਤੋਂ ਇਲਾਵਾ ਉਸ ਤੋਂ 33.4 ਲੱਖ ਡਾਲਰ ਦੀ ਸੰਪਤੀ ਜਬਤ ਕਰਨ ਦੇ ਵੀ ਹੁਕਮ ਦਿੱਤੇ ਹਨ। ਪਿਛਲੇ ਸਾਲ ਰਿਸ਼ਵਤ ਦੇ ਦੋਸ਼ਾਂ ਦੇ ਬਾਅਦ ਤੋਂ ਮਾਰਿਨ ਅਮਰੀਕਾ ਵਿਚ 4 ਸਾਲ ਲਈ ਜੇਲ ਦੀ ਸਜ਼ਾ ਕੱਟ ਰਹੇ ਹਨ। ਫੀਫਾ ਦੀ ਅਨੁਸ਼ਾਸਨਹੀਣ ਕਮੇਟੀ ਨੇ ਮਾਰਿਨ ਨੂੰ ਮੀਡੀਆ ਅਤੇ ਮਾਰਕੇਟਿੰਗ ਅਧਿਕਾਰ ਵੇਚਣ ਵਿਚ ਹੇਰਫੇਰ ਕਰਨ ਦਾ ਦੋਸ਼ੀ ਪਾਇਆ ਹੈ।

ਫੀਫਾ ਨੇ ਜਾਰੀ ਬਿਆਨ ਵਿਚ ਕਿਹਾ, ''ਜਾਂਚ ਦੱਲ ਨੇ ਪਾਇਆ ਕਿ ਮਾਰਿਨ ਨੇ ਨਿਯਮਾਂ ਦੀ ਉਲੰਘਣਾ ਕੀਤਾ ਹੈ। ਉਸ ਨੂੰ ਰਿਸ਼ਵਤ ਲੈਣ ਦਾ ਦੋਸ਼ੀ ਪਾਇਆ ਗਿਆ ਹੈ ਜਿਸ ਦੇ ਲਈ ਫੁੱਟਬਾਲ ਦੀ ਸਾਰੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਗਤੀਵਿਧਿਆਂ ਤੋਂ ਉਸ ਨੂੰ ਮੁਅੱਤਲ ਕਰ ਦਿੱਤਾ ਹੈ।''


Related News