ਘੱਟ ਕੀਮਤ ''ਚ ਬਣ ਸਕਣਗੇ ਵਧੀਆ ਕਿਸਮ ਦੇ ਕ੍ਰਿਕਟ ਬੈਟ

07/18/2019 3:29:20 AM

ਨਵੀਂ ਦਿੱਲੀ— ਵਿਰਾਟ ਕੋਹਲੀ, ਇਯਾਨ ਮੋਰਗਨ ਜਾਂ ਸਟੀਵ ਸਮਿੱਥ ਬਣਨ ਦੀ ਖਾਹਿਸ਼ ਰੱਖਣ ਵਾਲੇ ਲੱਖਾਂ ਬੱਚੇ ਸਿਰਫ ਇਸ ਲਈ ਆਪਣੇ ਸੁਪਨੇ ਨੂੰ ਪੂਰਾ ਨਹੀਂ ਕਰ ਪਾਉਂਦੇ ਕਿਉਂਕਿ ਉਨ੍ਹਾਂ ਕੋਲ ਵਧੀਆ ਬੱਲਾ ਨਹੀਂ ਹੁੰਦਾ। ਹੁਣ ਵਿਗਿਆਨੀਆਂ ਨੇ ਇਸ ਦਾ ਵੀ ਤੋੜ ਕੱਢ ਲਿਆ ਹੈ। ਉਨ੍ਹਾਂ ਕੰਪਿਊਟਰ ਦੀ ਮਦਦ ਨਾਲ ਵਿਸ਼ਵ ਦਾ ਸਭ ਤੋਂ ਸਰਵਸ੍ਰੇਸ਼ਠ ਤੇ ਬੇਹੱਦ ਸਸਤਾ ਬੱਲਾ ਬਣਾਉਣ ਦਾ ਹੱਲ ਕੱਢ ਲਿਆ ਹੈ। ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਇਕ ਇਸ ਤਰ੍ਹਾਂ ਦੀ ਏਲਗੋਰਿਦਮ ਵਿਕਸਤ ਕੀਤੀ ਹੈ, ਜਿਸ ਦੀ ਮਦਦ ਨਾਲ ਬੱਲੇ ਦੇ ਅਕਾਰ-ਪ੍ਰਕਾਰ ਨੂੰ ਉੱਨਤ ਕੀਤਾ ਗਿਆ ਹੈ। ਇਸ ਨਾਲ ਖਿਡਾਰੀਆਂ ਨੂੰ ਆਸਾਨੀ ਨਾਲ ਗੇਂਦ 'ਤੇ ਹਮਲਾ ਕਰਨ ਵਿਚ ਮਦਦ ਮਿਲੇਗੀ। ਉੱਚ ਸਮਰੱਥਾ ਵਾਲਾ ਇਹ 'ਏਲਗੋਬੈਟ' ਬਾਜ਼ਾਰ ਵਿਚ ਸ਼ਾਨਦਾਰ ਬੱਲਿਆਂ ਦੀ ਤਰ੍ਹਾਂ ਹੈ ਪਰ ਕੀਮਤ ਬਹੁਤ ਘੱਟ ਹੈ। ਪ੍ਰਾਜੈਕਟ ਦੇ ਪ੍ਰਮੁੱਖ ਅਤੇ ਵੱਕਾਰੀ ਪ੍ਰੋਫੈਸਰ ਫਿਲ ਇਵਾਂਸ ਨੇ ਇਕ ਬਿਆਨ ਵਿਚ ਕਿਹਾ ਕਿ ਜੋ ਬੱਚੇ ਇਸ ਖੇਡ ਵਿਚ ਚੰਗਾ ਕਰਨਾ ਚਾਹੁੰਦੇ ਹਨ, ਉਨ੍ਹਾਂ ਦੇ ਅੱਗੇ ਵਧਣ ਵਿਚ ਵਧੀਆ ਬੱਲੇ ਦੀ ਕੀਮਤ ਬਹੁਤ ਵੱਡੀ ਚੁਣੌਤੀ ਹੈ। ਇਸ ਤਰ੍ਹਾਂ ਦੇ ਬੱਚਿਆਂ ਲਈ ਏਲਗੋਬੈਟ ਇਕ ਇਸ ਤਰ੍ਹਾਂ ਦਾ ਤਰੀਕਾ ਹੋ ਸਕਦਾ ਹੈ, ਜਿਸ ਦੀ ਮਦਦ ਨਾਲ ਉਹ ਆਪਣੇ ਸੁਪਨੇ ਨੂੰ ਪੂਰਾ ਕਰ ਸਕਦੇ ਹਨ। ਵਿਲੋ ਦੀ ਲਕੜੀ ਨਾਲੋਂ ਵਧੀਆ ਗੁਣਵੱਤਾ ਦੇ ਜੋ ਬੱਲੇ ਬਣਦੇ ਹਨ, ਉਨ੍ਹਾਂ ਦੀ ਕੀਮਤ ਸੈਂਕੜਿਆਂ 'ਚ ਹੀ ਨਹੀਂ, ਕਈ ਵਾਰ ਹਜ਼ਾਰਾਂ ਡਾਲਰ ਦੇ ਪਾਰ ਤੱਕ ਚਲੀ ਜਾਂਦੀ ਹੈ। ਹੁਣ ਇਸ ਤਰ੍ਹਾਂ ਦਾ ਬੱਲਾ ਸਿਰਫ 30-40 ਡਾਲਰ ਵਿਚ ਇਕ ਉਭਰਦੇ ਸਿਤਾਰੇ ਕੋਲ ਹੋ ਸਕਦਾ ਹੈ।


Gurdeep Singh

Content Editor

Related News