ਅਮਨਦੀਪ ਨਿਊ ਸਾਊਥ ਵੇਲਸ ਓਪਨ ''ਚ ਸਰਵਸ੍ਰੇਸ਼ਠ ਭਾਰਤੀ

03/04/2018 3:36:21 AM

ਕਾਫਸ ਹਾਰਬਰ— ਅਮਨਦੀਪ ਦ੍ਰਾਲ ਨਿਊ ਸਾਊਥ ਵੇਲਸ ਮਹਿਲਾ ਓਪਨ ਦੇ ਤੀਜੇ ਦੌਰ 'ਚ ਸ਼ਨੀਵਾਰ ਨੂੰ ਇਥੇ 1 ਓਵਰ 72 ਦਾ ਕਾਰਡ ਖੇਡ ਕੇ ਸਾਂਝੇ ਤੌਰ 'ਤੇ 44ਵੇਂ ਸਥਾਨ ਨਾਲ ਸਰਵਸ੍ਰੇਸ਼ਠ ਭਾਰਤੀ ਗੋਲਫਰ ਰਹੀ। ਸ਼ਰਮੀਲਾ ਨਿਕੋਲਟ (74) ਤੇ ਗੈਰਿਕਾ ਬਿਸ਼ਨੋਈ (76) ਕ੍ਰਮਵਾਰ ਸਾਂਝੇ ਤੌਰ 'ਤੇ 50ਵੇਂ ਤੇ ਸਾਂਝੇ ਤੌਰ 'ਤੇ 58ਵੇਂ ਸਥਾਨ 'ਤੇ ਰਹੀਆਂ।  ਇੰਗਲੈਂਡ ਦੀ ਮੇਘਾਨ ਮੈਕਲਾਰੇਨ ਨੇ ਲੇਡੀਜ਼ ਯੂਰਪੀਅਨ ਟੂਰ 'ਚ 6 ਅੰਡਰ 65 ਦਾ ਆਪਣਾ ਸਰਵਸ੍ਰੇਸ਼ਠ ਕਾਰਡ ਖੇਡਿਆ, ਜਿਸ ਨਾਲ ਉਹ ਕੁਲ 10 ਅੰਡਰ ਦੇ ਸਕੋਰ ਨਾਲ ਚੋਟੀ 'ਤੇ ਚੱਲ ਰਹੀ ਹੈ।


Related News