ਬੇਂਜੇਮਾ ਦੇ 2 ਗੋਲਾਂ ਨਾਲ ਰੀਅਲ ਮੈਡ੍ਰਿਡ ਨੇ ਬਿਲਬਾਓ ਨੂੰ 2-1 ਨਾਲ ਹਰਾਇਆ
Friday, Dec 24, 2021 - 03:42 AM (IST)
ਬਾਰਸੀਲੋਨਾ- ਰੀਅਲ ਮੈਡ੍ਰਿਡ ਨੇ ਕਈ ਖਿਡਾਰੀਆਂ ਦੇ ਕੋਰੋਨਾ ਪਾਜ਼ੇਟਿਵ ਹੋਣ ਦੇ ਕਾਰਨ ਬਾਹਰ ਹੋਣ ਦੇ ਬਾਵਜੂਦ ਕਰੀਮ ਬੇਂਜੇਮਾ ਦੇ ਦੋ ਗੋਲਾਂ ਦੀ ਮਦਦ ਨਾਲ ਐਥਲੈਟਿਕ ਬਿਲਬਾਓ ਨੂੰ 2-1 ਨਾਲ ਹਰਾ ਕੇ ਸਪੈਨਿਸ਼ ਫੁੱਟਬਾਲ ਲੀਗ ਲਾ ਲਿਗਾ ਵਿਚ ਚੋਟੀ 'ਤੇ ਆਪਣੀ ਸਥਿਤੀ ਮਜ਼ਬੂਤ ਕੀਤੀ। ਮੌਜੂਦਾ ਚੈਂਪੀਅਨ ਐਟਲੇਟਿਕੋ ਮੈਡ੍ਰਿਡ ਨੂੰ ਗ੍ਰੇਨਾਡਾ ਨੇ 2-1 ਨਾਲ ਹਰਾਇਆ। ਐਟਲੇਟਿਕੋ ਦੀ ਇਹ ਲੀਗ ਵਿਚ ਲਗਾਤਾਰ ਚੌਥੀ ਹਾਰ ਹੈ। ਰੀਅਲ ਮੈਡ੍ਰਿਡ ਤੇ ਬਿਲਬਾਓ ਦੇ ਕੁੱਲ 12 ਖਿਡਾਰੀ ਕੋਰੋਨਾ ਪਾਜ਼ੇਟਿਵ ਪਾਏ ਜਾਣ ਦੇ ਕਾਰਨ ਇਸ ਮੈਚ ਵਿਚ ਨਹੀਂ ਖੇਡ ਸਕੇ ਸਨ।
ਇਹ ਖ਼ਬਰ ਪੜ੍ਹੋ-ਵਿੰਡੀਜ਼ ਵਿਰੁੱਧ 5 ਮੈਚਾਂ ਦੀ ਟੀ20 ਸੀਰੀਜ਼ ਦੇ ਲਈ ਇੰਗਲੈਂਡ ਟੀਮ ਦਾ ਐਲਾਨ
ਬੇਂਜੇਮਾ ਨੇ ਹਾਲਾਂਕਿ ਖੇਡ ਦੇ ਚੌਥੇ ਤੇ 7ਵੇਂ ਮਿੰਟ ਵਿਚ ਗੋਲ ਕਰਕੇ ਰੀਅਲ ਨੂੰ ਬੜ੍ਹਤ ਦਿਵਾ ਦਿੱਤੀ ਸੀ। ਓਈਹਾਨ ਸਾਂਚੇਟ ਨੇ 10ਵੇਂ ਮਿੰਟ ਵਿਚ ਬਿਲਬਾਓ ਲਈ ਗੋਲ ਕੀਤਾ ਸੀ ਪਰ ਇਸ ਤੋਂ ਬਾਅਦ ਦੋਵੇਂ ਟੀਮਾਂ ਗੋਲ ਕਰਨ ਵਿਚ ਅਸਫਲ ਰਹੀਆਂ ਸਨ। ਇਸ ਜਿੱਤ ਨਾਲ ਰੀਅਲ ਦੇ 19 ਮੈਚਾਂ ਵਿਚ 46 ਅੰਕ ਹੋ ਗਏ ਹਨ। ਉਧਰ ਐਟਲੇਟਿਕੋ ਲਗਾਤਾਰ ਚੌਥੀ ਹਾਰ ਨਾਲ ਪੰਜਵੇਂ ਸਥਾਨ 'ਤੇ ਖਿਸਕ ਗਈ ਹੈ।
ਇਹ ਖ਼ਬਰ ਪੜ੍ਹੋ- ਭਾਰਤ ਕੋਲ ਦੱਖਣੀ ਅਫਰੀਕਾ ਨੂੰ ਉਸਦੀ ਧਰਤੀ 'ਤੇ ਹਰਾਉਣ ਦਾ ਸ਼ਾਨਦਾਰ ਮੌਕਾ : ਸ਼ਾਸਤਰੀ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।