ਬੇਂਟਰ ਬਲਿਟਜ਼ ਸ਼ਤਰੰਜ - ਕਾਰਲਸਨ ਦੀ ਅਨੀਸ਼ ''ਤੇ ਸਭ ਤੋਂ ਵੱਡੀ ਜਿੱਤ

Saturday, Sep 26, 2020 - 07:33 PM (IST)

ਬੇਂਟਰ ਬਲਿਟਜ਼ ਸ਼ਤਰੰਜ - ਕਾਰਲਸਨ ਦੀ ਅਨੀਸ਼ ''ਤੇ ਸਭ ਤੋਂ ਵੱਡੀ ਜਿੱਤ

ਨਾਰਵੇ (ਨਿਕਲੇਸ਼ ਜੈਨ)– ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ ਨੇ ਬੇਂਟਰ ਬਲਿਟਜ਼ ਦੇ ਕੁਆਰਟਰ ਫਾਈਨਲ ਨੀਦਰਲੈਂਡ ਦੇ ਅਨੀਸ਼ ਗਿਰੀ ਨੂੰ 5.5-1.5 ਨਾਲ ਹਰਾਉਂਦੇ ਹੋਏ ਧਮਾਕੇਦਾਰ ਅੰਦਾਜ਼ ਵਿਚ ਆਖਰੀ ਚਾਰ ਵਿਚ ਜਗ੍ਹਾ ਬਣਾ ਲਈ ਤੇ ਹੁਣ ਉਹ ਅਰਮੀਨੀਆ ਦੇ ਲੇਵੋਨ ਅਰੋਨੀਅਨ ਨਾਲ ਭਿੜੇਗਾ। ਮੈਗਨਸ ਕਾਰਲਸਨ ਤੇ ਅਨੀਸ਼ ਗਿਰੀ ਦੇ ਮੁਕਾਬਲੇ ਹਮੇਸ਼ਾ ਚਰਚਾ ਵਿਚ ਰਹਿੰਦੇ ਹਨ ਤੇ ਪਿਛਲੇ ਕੁਝ ਮੁਕਾਬਲਿਆਂ ਵਿਚ ਅਨੀਸ਼ ਨੇ ਕਾਰਲਸਨ ਨੂੰ ਬਹੁਤ ਪ੍ਰੇਸ਼ਾਨ ਵੀ ਕੀਤਾ ਹੈ ਪਰ ਇਸ ਵਾਰ ਮੈਗਨਸ ਨੇ ਅਨੀਸ਼ ਨੂੰ ਕੋਈ ਵੀ ਮੌਕਾ ਨਹੀਂ ਦਿੱਤਾ।
3 ਮਿੰਟ +2 ਸੈਕੰਡ ਪ੍ਰਤੀ ਚਾਲ ਪ੍ਰਤੀ ਖਿਡਾਰੀ ਦੇ ਇਸ ਮੁਕਾਬਲੇ ਵਿਚ ਪਹਿਲਾਂ 5.5 ਅੰਕ ਬਣਾਉਣ ਵਾਲੇ ਖਿਡਾਰੀ ਨੂੰ ਜੇਤੂ ਮੰਨਿਆ ਜਾਂਦਾ ਹੈ ਤੇ ਇਨ੍ਹਾਂ ਦੋਵਾਂ ਵਿਚਾਲੇ ਸਿਰਫ 7 ਮੁਕਾਬਲਿਆਂ ਵਿਚ ਹੀ ਨਤੀਜਾ ਆ ਗਿਆ। ਸਭ ਤੋਂ ਪਹਿਲਾਂ ਤਾਂ ਕਾਰਲਸਨ ਨੇ ਲਗਾਤਾਰ 3 ਜਿੱਤਾਂ ਨਾਲ 3-0 ਦੀ ਬੜ੍ਹਤ ਹਾਸਲ ਕੀਤੀ ਤੇ ਫਿਰ ਚੌਥਾ ਮੁਕਾਬਲਾ ਡਰਾਅ ਰਿਹਾ ਤੇ ਪੰਜਵਾਂ ਮੁਕਾਬਲਾ ਜਿੱਤ ਕੇ ਉਸ ਨੇ 4.5-0.5 ਦੇ ਵੱਡੇ ਫਰਕ ਨਾਲ ਅੱਗੇ ਨਿਕਲ ਗਿਆ। ਛੇਵੇਂ ਮੁਕਾਬਲੇ ਵਿਚ ਸਫੇਦ ਮੋਹਰਿਆਂ ਨਾਲ ਅਨੀਸ਼ ਦੇ ਹੱਥ ਇਕਲੌਤੀ ਜਿੱਤ ਆਈ ਜਦਕਿ ਸੱਤਵੇਂ ਮੁਕਾਬਲੇ ਵਿਚ ਕਾਰਲਸਨ ਨੇ ਫਿਰ ਤੋਂ ਜਿੱਤ ਦਰਜ ਕਰਦੇ ਹੋਏ 5.5-1.5 ਨਾਲ ਕੁਆਰਟਰ ਫਾਈਨਲ ਜਿੱਤ ਲਿਆ।
ਉਥੇ ਹੀ ਚੌਥੇ ਤੇ ਆਖਰੀ ਕੁਆਰਟਰ ਫਾਈਨਲ ਵਿਚ ਵੀਅਤਨਾਮ ਦੇ ਲੇ ਕਿਉਆਂਗ ਲਿਮ ਨੇ ਵਿਸ਼ਵ ਨੰਬਰ-2 ਅਮਰੀਕਾ ਦੇ ਫਬਿਆਨੋ ਕਰੂਆਨਾ ਨੂੰ 5.5-3.5 ਦੇ ਫਰਕ ਨਾਲ ਹਰਾ ਕੇ ਉਲਟਫੇਰ ਕਰਦੇ ਹੋਏ ਸੈਮੀਫਈਨਲ ਵਿਚ ਪ੍ਰਵੇਸ਼ ਕਰ ਲਿਆ ਤੇ ਹੁਣ ਉਹ ਅਮਰੀਕਾ ਦੇ ਵੇਸਲੀ ਸੋ ਨਾਲ ਮੁਕਾਬਲਾ ਖੇਡੇਗਾ।


author

Gurdeep Singh

Content Editor

Related News